ਤੀਜੇ ਪੜਾਅ ਵਿੱਚ ਲੱਗਭਗ 65 ਅਵਾਰਾ ਪਸ਼ੂਆ ਨੂੰ ਗਊਸ਼ਾਲਾ ਭੇਜਿਆ

 

ਸਰਦੂਲਗੜ੍ਹ (ਲਛਮਣ ਸਿੱਧੂ) ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਦੀਆਂ ਹਦਾਇਤਾਂ ਅਨੁਸਾਰ ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਸ਼ਿਫਟ ਕੀਤੇ ਜਾਣ ਦੀ ਪ੍ਰਕਿਰਿਆ ਐੱਸ.ਡੀ.ਐੱਮ ਸਰਦੂਲਗੜ੍ਹ ਸ਼੍ਰੀਮਤੀ ਸਰਬਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਤਾਰ ਚੱਲ ਰਹੀ ਹੈ। ਅੱਜ ਤੀਜੇ ਪੜਾਅ ਵਿਚ ਸਥਾਨਕ ਸ਼ਹਿਰੀਆਂ ਅਤੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਵਲੋਂ ਲੱਗਭਗ 65 ਦੇ ਕਰੀਬ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਖੋਖਰ ਵਿਖੇ ਭੇਜਿਆ ਗਿਆ। ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਨਗਰ ਪੰਚਾਇਤ ਸਰਦੂਲਗੜ੍ਹ ਦੇ ਕਲਰਕ ਮੋਹਿਤ ਕੁਮਾਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਸ਼ਹਿਰ ਦੀਆ ਕੈਂਚੀਆਂ, ਬੱਸ ਸਟੈਂਡ ,ਅਤੇ ਪੁਰਾਣਾ ਬਾਜ਼ਾਰ ਵਿੱਚੋ ਅਵਾਰਾ ਪਸ਼ੂਆਂ ਨੂੰ ਇੱਕ ਜਗਹ ਤੇ ਇਕੱਠੇ ਕਰ ਕੇ ਕਰੀਬ 65 ਦੀ ਗਿਣਤੀ ਵਿਚ ਅਵਾਰਾ ਢੱਠੇਆ ਨੂੰ ਟਰੱਕਾਂ ਰਾਹੀ ਗਊਸ਼ਾਲਾ ਖੋਖਰ ਵਿਖੇ ਭੇਜਿਆ ਗਿਆ। ਇਸ ਮੌਕੇ ਤੇ ਮੌਜੂਦ ਸ਼ਹਿਰੀਆਂ ਵਿੱਚ ਸਰਬਜੀਤ ਕੁਮਾਰ, ਕਾਕਾ ਉੱਪਲ, ਅਤੇ ਗੁਰਚਰਨ ਸਿੰਘ ਨੇ ਐਸਡੀਐਮ ਸਰਦੂਲਗੜ੍ਹ ਸ੍ਰੀਮਤੀ ਸਰਬਜੀਤ ਕੌਰ ਦਾ ਧੰਨਵਾਦ ਕਰਦੇ ਹੋਏ ੳੁਨ੍ਹਾਂ ਦੁਆਰਾ ਕਰਵਾਏ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਐਸਡੀਐਮ ਸਰਦੂਲਗੜ੍ਹ ਵੱਲੋਂ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਛਾਣਦੇ ਹੋਏ ਇਹ ਵਧੀਆ ਉੱਦਮ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀ ਉਮੀਦ ਕਰਦੇ ਹਨ ਕਿ ਸ਼ਹਿਰ ਦੇ ਸਾਰੇ ਰੁਕੇ ਹੋਏ ਕੰਮਾਂ ਨੂੰ ਇਸੇ ਤਰ੍ਹਾਂ ਹੀ ਨੇਪਰੇ ਚਾੜ੍ਹਿਆ ਜਾਵੇਗਾ।
Powered by Blogger.