ਧਰਨਾ 74 ਵੇਂ ਦਿਨ ਵਿੱਚ ਰੇਲਵੇ ਸਟੇਸ਼ਨ ‘ਤੇ ਜਾਰੀ ਰਿਹਾ

 

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਤਿੰਨ ਖੇਤੀ ਵਿਰੋਧੀ ਕਾਨੂੰਨਾ ਨੂੰ ਰੱਦ ਕਰਾਉਣ ਕਿਸਾਨ ਜਥੇਬੰਦੀਆ ਦੀ ਅਗਵਾਈ ਹੇਠ ਪਿਛਲੇ 74 ਦਿਨਾ ਤੋ ਮੋਦੀ ਸਰਕਾਰ ਖਿਲਾਫ ਲਗਾਤਾਰ ਧਰਨਾ ਚੱਲ ਰਿਹਾ ਹੈ। ਜਥੇਬੰਦੀਆ ਦੇ ਦੀ ਅਗਵਾਈ ਹੇਠ ਦਿੱਲੀ ਵਿਖੇ ਪੱਕੇ ਮੋਰਚਾ ਲਾਉਣ ਲਈ 26 ਨਵੰਬਰ ਤੋ ਪੂਰੀ ਤਰ੍ਹਾਂ ਦਿੱਲੀ ਨੂੰ ਜਾਮ ਕੀਤਾ ਹੋਇਆ ਹੈ ਅਤੇ ਸਮੇਂ ਹਾਕਮ ਮੋਦੀ ਸਰਕਾਰ ਅੰਦੋਲਨ ਨੂੰ ਤੋੜਨ ਲਈ ਹਰ ਤਰਾ ਦੇ ਹੱਥ ਕੰਢੇ ਅਪਣਾ ਕਿ ਸਾਜਿਸ ਤਹਿਤ ਫਰਜੀ ਤੇ ਫੁੱਟਪਾਉ ਜਥੇਬੰਦੀਆ ਪੈਦਾ ਕਰਕੇ ਅੰਦੋਲਨ ਨੂੰ ਫੇਲ ਕਰਨ ਲਈ ਯਤਨਸ਼ੀਲ ਹੈ। ਉਕਤ ਸਬਦਾ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਕ੍ਰਿਸਨ ਚੋਹਾਨ,ਬੀ ਕੇ ਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ,ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ,ਬੀ ਕੇ ਯੂ ਮਾਨਸਾ ਤੇਜ ਸਿੰਘ ਚਕੇਰੀਆ,ਬੀ ਕੇ ਯੂ ਡਕੋਦਾ ਦੇ ਬਲਵਿੰਦਰ ਸਰਮਾ,ਪੰਜਾਬ ਕਿਸਾਨ ਯੂਨੀਅਨ ਦੇ ਬੋਹੜ ਸਿੰਘ,ਮੈਡੀਕਲ ਪ੍ਰੈਕਟਰਜ ਐਸੋਏਸਨ ਦੇ ਧੰਨਾ ਮੱਲ ਗੋਇਲ ਨੇ ਧਰਨੇ ਨੂੰ ਸੰਬੋਧਨ ਕਰਦਿਆ ਕੀਤਾ। ਇਸ ਸਮੇ ਉਹਨਾ ਕਿਹਾ ਕਿ ਪੰਜਾਬ ਦੀ ਸੰਘਰਸੀ ਅਤੇ ਪਵਿੱਤਰ ਧਰਤੀ ਉਠਿਆ ਅੰਦੋਲਨ ਅੱਜ ਇਕੱਲੇ ਕਿਸਾਨਾ ਦਾ ਨਾ ਹੋ ਪੂਰੀ ਦੂਨੀਆ ਦਾ ਬਣ ਚੁੱਕਾ ਹੈ ਤੇ ਲਗਾਤਾਰ ਦਿੱਲੀ ਚਲੋ ਨਾਹਰੇ ਤਹਿਤ ਵੱਡੀ ਲਾਮਬੰਦੀ ਕਰਕੇ ਹਰ ਵਰਗ ਦੇ ਲੋਕ ਕੂਚ ਕਰ ਰਹੇ ਹਨ। ਆਗੂਆ ਨੇ ਧਰਨੇ ਮੌਕੇ ਕਿਹਾ ਅੰਦੋਲਨ ਨੂੰ ਤੇਜ ਅਤੇ ਤਿੱਖਾ ਲਈ ਸਹਿਯੋਗ ਦੀ ਅਪੀਲ ਕੀਤੀ। ਧਰਨੇ ਮੌਕੇ ਹੋਰਨਾ ਤੋ ਇਲਾਵਾ ਏਟਕ ਆਗੂ ਦਰਸਨ ਪੰਧੇਰ,ਪੰਜਾਬ ਖੇਤ ਮਜਦੂਰ ਸਭਾ ਦੇ ਸੁਖਦੇਵ ਪੰਧੇਰ,ਸਕਿਉਰਟੀ ਗਾਰਡ ਯੂਨੀਅਨ ਦੇ ਰਾਮ ਮਾਨਸਾ,ਲਿਬਰੇਸਨ ਆਗੂ ਗੁਰਜੰਟ ਸਿੰਘ,ਬੀ ਕੇ ਯੂ ਡਕੋਦਾ ਪਾਲ ਸਿੰਘ ,ਬਹੁਜਨ ਮੌਰਚਾ ਦੇ ਜਸਵੰਤ ਸਿੰਘ,ਮਹਿੰਦਰ ਪਾਲ,ਲਾਭ ਸਿੰਘ ਮਾਨਸਾ,ਸੀਤੋ ਦੇਵੀ,ਹਰਦਿਆਲ ਸਿੰਘ,ਅਤੇ ਰਤਨ ਭੋਲਾ ਨੇ ਸੰਬੋਨ ਕੀਤਾ।ਲੋਕ ਪੱਖੀ ਗਾਇਕ ਸਾਥੀ ਕੇਵਲ ਅਕਲੀਆ ਨੇ ਇੰਨਕਲਾਬੀ ਗੀਤ ਪੇਸ ਕੀਤੇ।
Powered by Blogger.