ਫਲਾਈਟਾਕਸ ਆਈਲੈਟਸ ਸੈਂਟਰ ਝੁਨੀਰ ਦੇ ਵਿਦਿਆਰਥੀ ਨੇ 7.5 ਬੈਂਡ ਹਾਸਲ ਕੀਤੇ

 

ਸਰਦੂਲਗੜ੍ਹ/ਝੁਨੀਰ (ਲਛਮਣ ਸਿੱਧੂ) ਫਲਾਈਟਾਕਸ ਆਈਲੈਟਸ ਸੈਂਟਰ ਝੁਨੀਰ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮਡੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਵੇਖਦੇ ਹੋਏ ਝੁਨੀਰ ਵਿਖੇ ਖੋਲ੍ਹੀ ਗਈ ਸਾਡੀ ਸੰਸਥਾ ਫਲਾਈਟਾਕਸ ਚੋ ਸਿਖਲਾਈ ਲੈ ਕੇ ਨੌਜਵਾਨ ਮੁੰਡੇ ਕੁੜੀਆਂ ਚੰਗੇ ਬੈਂਡ ਹਾਸਲ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਾਡੇ ਸਟਾਫ ਵਲੋਂ ਬਹੁਤ ਹੀ ਸੌਖੇ ਅਤੇ ਆਧੁਨਿਕ ਢੰਗ ਨਾਲ ਟ੍ਰੇਨਿੰਗ ਕਰਵਾਈ ਜਾਂਦੀ ਹੈ। ਜਿਸਦੇ ਨਤੀਜੇ ਵਜੋਂ ਸੰਸਥਾ ਦੇ ਕਈ ਵਿਦਿਆਰਥੀ ਚੰਗੇ ਬੈਂਡ ਹਾਸਲ ਕਰ ਕੇ ਵਿਦੇਸ਼ ਜਾ ਚੁੱਕੇ ਹਨ ਅਤੇ ਲਗਾਤਾਰ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਸਟਾਫ ਦੀ ਸਖਤ ਮਿਹਨਤ ਅਤੇ ਬੱਚਿਆਂ ਵੱਲੋਂ ਲਗਨ ਨਾਲ ਕੀਤੀ ਗਈ ਪੜ੍ਹਾਈ ਦਾ ਨਤੀਜਾ ਹੈ ਕਿ ਸੰਸਥਾ ਦਾ ਵਿਦਿਆਰਥੀ ਖੁਸ਼ਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਚੂਡ਼ੀਆਂ ਨੇ 7.5 ਬੈਂਡ ਹਾਸਲ ਕਰਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥੀ ਖੁਸਵਿੰਦਰ ਸਿੰਘ ਨੂੰ ਸਨਮਾਨਤ ਕਰਦਿਆਂ ਸਮੂਹ ਵਿਦਿਆਰਥੀਆਂ ਨੂੰ ਚੰਗੇ ਬੈਂਡ ਲੈ ਕੇ ਆਪਣਾ ਸੁਪਨਾ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਬੱਚਿਆਂ ਨੂੰ ਤਿਆਰੀ ਕਰਨ ਲਈ ਢੁਕਵਾਂ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ। ਜਿਸਦੇ ਚੰਗੇ ਨਤੀਜੇ ਵਾਰ-ਵਾਰ ਵੇਖਣ ਨੂੰ ਮਿਲ ਰਹੇ ਹਨ ਜ਼ਿਕਰਯੋਗ ਹੈ ਕਿ ਸੰਸਥਾ ਦੇ ਕਈ ਵਿਦਿਆਰਥੀ ਪਹਿਲਾਂ ਵੀ ਚੰਗੇ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾ ਚੁੱਕੇ ਹਨ। ਇਸ ਮੌਕੇ ਅਧਿਆਪਕ ਗੁਰਪ੍ਰੀਤ ਸਿੰਘ , ਹਰਪ੍ਰੀਤ ਸਿੰਘ ਅਤੇ ਪਰਮਿੰਦਰ ਸਿੰਘ ਆਦਿ ਹਾਜਰ ਸਨ।
Powered by Blogger.