ਕਿਸਾਨ ਮਜਦੂਰ ਏਕਤਾ

 

ਕਿਸਾਨ ਵੀਰੋ ਤੁਸੀ ਡੋਲਣਾ ਨੀ, ਜੇ ਹੱਕ ਦੀ ਗੱਲ ਨਾ ਕਰੇ ਸਰਕਾਰ ਤਾ ਮੁੱਖ ਚੋ ਕੁਝ ਬੋਲਣਾ ਨੀ, ਸਮਝ ਨੀ ਆਉਦੀ ਸਰਕਾਰ ਨੂੰ ਉਹ ਕਿਸਾਨਾਂ ਅੱਗੇ ਰੋਈ ਜਾਦੀ ਏ। ਕਿਸਾਨ ਮਜਦੂਰ ਏਕਤਾ ਜਿੰਦਾਬਾਦ ,ਸਾਰੀ ਦੁਨੀਆਂ ਚ ਹੋਈ ਜਾਦੀ ਏ। ਸਮ੍ਹਾ ਬੜ੍ਹਾ ਬਲਵਾਨ ਹੁੰਦਾ,ਇਹ ਭੁੱਲ ਗਿਆ ਸੀ ਹਾਕਮਾ ਨੂੰ। ਸੱਪ ਦੀ ਸਿਰੀ ਤੇ ਪੈਰ ਰੱਖ ਦੇਵੇ ਇਹ ਭੋਲਾ ਜੱਟ ,ਹਾਜਿਰ ਨਾਜਿਰ ਮੰਨ ਪ੍ਰਮਾਤਮਾ ਨੂੰ। ਹੁਣ ਇੱਕਲੇ ਇੱਕਲੇ ਨੂੰ ਘੱਲ ਸੁਨੇਹਾ ਨਬਜ ਟੋਈ ਜਾਦੀ ਏ। ਕਿਸਾਨ ਮਜਦੂਰ ਏਕਤਾ ਜਿੰਦਾਬਾਦ, ਸਾਰੀ ਦੁਨੀਆਂ ਚ ਹੋਈ ਜਾਦੀ ਏ। ਸੁਖਜੀਤ ਦਿਲੀ ਵਿੱਚ ਵੇਖ ਸੁਨਾਮੀ ਜੱਟਾ ਦੀ, ਹਾਕਮ ਘਬਰਾਈ ਜਾਦਾ ਏ। ਜੀਹਨੂੰ ਫਿਰਦੀ ਸੀ ਰਵਾਉਣ ਨੂੰ ਦਿਲੀ,ਬਾਬਾ ਨਾਨਕ ਉਹਨੂੰ ਆਪ ਹਸਾਈ ਜਾਦਾ ਏ। ਰੋਟੀ ਜੇ ਕਿਸੇ ਦੇ ਕੋਲੋ ਖੋਈਏ, ਉਹਦੀ ਆਪਣੀ ਵੀ ਇੱਕ ਦਿਨ ਖੋਈ ਜਾਦੀ ਏ। ਕਿਸਾਨ ਮਜਦੂਰ ਏਕਤਾ ਜਿੰਦਾਬਾਦ, ਸਾਰੀ ਦੁਨੀਆਂ ਚ ਹੋਈ ਜਾਦੀ ਏ। ਸੁਖਜੀਤ ਸਿੰਘ ਆਲਮਵਾਲਾ
Powered by Blogger.