ਦਿੱਲੀ 'ਚ ਚੱਲ ਰਹੇ ਸੰਘਰਸ਼ ਦੌਰਾਨ ਫੱਤਾ ਮਾਲੋਕਾ ਦੇ ਕਿਸਾਨ ਦੀ ਰਸਤੇ 'ਚ ਹੋਈ ਮੌਤ

 

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਜ਼ਿਲ੍ਹਾ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਦਾ ਇੱਕ ਹੋਰ ਕਿਸਾਨ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਫੱਤਾ ਮਾਲੋਕਾ ਦੇ 19 ਸਾਲਾ ਨੌਜਵਾਨ ਜਤਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਲਾਲੀ ਜੈਲਦਾਰ ਕੇ ਬੀਤੇ ਕੱਲ ਬੁੱਧਵਾਰ ਨੂੰ ਸ਼ਾਮ ਆਪਣੇ ਹੋਲੈਂਡ ਨਵੇਂ ਟਰੈਕਟਰ ਰਾਹੀਂ ਦਰਜਨਾਂ ਕਿਸਾਨ ਸਾਥੀਆਂ ਸਮੇਤ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਤੇ ਜਾ ਰਿਹਾ ਸੀ ਕਰੀਬ 11 ਵਜੇ ਦੇਰ ਰਾਤ ਹਿਸਾਰ ਨੇੜੇ ਜਾਂਦਿਆਂ ਹੀ ਟਰੈਕਟਰ ਦੇ ਕਰੰਟ ਛੱਡ ਜਾਣ ਨਾਲ ਜਦੋਂ ਉਸ ਨੇ ਨੀਚੇ ਉਤਰ ਕੇ ਦੇਖਣਾ ਚਾਹਿਆ ਤਾਂ ਧੁੰਦ ਕਾਰਨ ਪਿੱਛੋਂ ਆ ਰਹੇ ਤੇਜ਼ ਕੈਂਟਰ ਦੇ ਪਿੱਛੋਂ ਵੱਜਣ ਕਾਰਨ ਟਰੈਕਟਰ ਦਾ ਵੱਡਾ ਟਇਰ ਉੱਪਰਦੀ ਚਡ਼੍ਹਨ ਕਾਰਨ ਮੌਤ ਹੋ ਗਈ। ਉਕਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਦਸ ਦਿਨ ਦਿੱਲੀ ਦੇ ਧਰਨੇ ਤੇ ਲਗਾ ਕੇ ਆਇਆ ਸੀ। ਜੋ ਹੁਣ ਦੁਬਾਰਾ ਧਰਨੇ ਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਿੰਡ ਫੱਤਾ ਮਾਲੋਕਾ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਅਤੇ ਯੂਥ ਆਗੂ ਕੁਲਦੀਪ ਸਿੰਘ ਨੇ ਦੱਸਿਆ ਸੁਖਦੀਪ ਸਿੰਘ ਜੋ ਕਿ ਇੱਕ ਜ਼ੈਲਦਾਰਾਂ ਦਾ ਕਾਕਾ ਸੀ ਜਿਸ ਦੀ ਕਰੀਬ 27 ਦਿਨ ਪਹਿਲਾਂ ਹੀ ਝੰਡੂਕੇ ਵਿਖੇ ਸ਼ਾਦੀ ਹੋਈ ਸੀ। ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਨ ਉਪਰੰਤ ਦੇਹ ਦਾ ਅੰਤਿਮ ਸੰਸਕਾਰ ਪਿੰਡ ਫੱਤਾ ਮਾਲੋਕਾ ਵਿਖੇ ਸ਼ਾਮ ਕੀਤਾ ਜਾਵੇਗਾ।
Powered by Blogger.