ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵੱਲੋਂ ਕੀਤਾ ਕਾਰਜ਼ ਸ਼ਲਾਘਾਯੋਗ : ‘ਕਾਕਾ ਬਰਾੜ’

 

ਸ੍ਰੀ ਮੁਕਤਸਰ ਸਾਹਿਬ (ਅਰੋੜਾ) ਸਥਾਨਕ ਮੋੜ ਰੋਡ ਸਥਿਤ ਸੁਭਾਸ਼ ਬਸਤੀ ਦੀ ਧਰਮਸ਼ਾਲਾ ਵਿਖੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵੱਲੋਂ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਪ੍ਰਧਾਨ ਅਤੇ ਸੀਨੀਅਰ ਆਗੂ ਜਗਦੀਪ ਸਿੰਘ ‘ਕਾਕਾ ਬਰਾੜ’ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਬਲਾਕ ਮੁਕਤਸਰ ਦੇ ਪ੍ਰਧਾਨ ਸੁਮਨ ਕੁਮਾਰ, ਸਾਹਿਲ ਕੁੱਬਾ, ਅਮਰ ਨਾਗਰ, ਸਲਵਿੰਦਰ ਸ਼ਰਮਾ, ਸੰਦੀਪ ਕੁਮਾਰ, ਰਿੰਕੂ ਮਿਸਤਰੀ ਆਦਿ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਦਲ ਵੱਲੋਂ ਕੀਤਾ ਗਿਆ ਕਾਰਜ਼ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਸ਼ਰੀਰ ਦਾ ਸਭ ਤੋਂ ਅਹਿਮ ਅੰਗ ਅੱਖਾਂ ਹਨ ਜੇਕਰ ਅੱਖਾਂ ਨਹੀਂ ਤਾਂ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਸਮੇਂ ਸਮੇਂ ’ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦਲ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਹ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਹਨ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕਰੀਬ 125 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਵਿਖੇ ਮੁਹੱਈਆਂ ਕਰਵਾਈਆਂ ਗਈਆਂ। ਦਲ ਦੇ ਸੇਵਾਦਾਰ ਰਾਜਵੀਰ, ਨਵੀਨ ਮੋਰਵਾਲ, ਰਾਜ ਪ੍ਰਧਾਨ, ਹੀਰਾ ਲਾਲ ਸ਼ਰਮਾ, ਪਾਰਸ ਸ਼ਰਮਾ ਕੈਪਟਨ, ਸੈਕਟਰੀ ਰਾਮ ਦਾਸ, ਰਾਜ ਕੁਾਮਰ ਰਾਜੂ ਡਿਪਟੀ ਕੈਪਟਨ, ਰਿੰਕੂ ਆਦਿ ਨੇ ਮੁੱਖ ਮਹਿਮਾਨ ‘ਕਾਕਾ ਬਰਾੜ’ ਦਾ ਭਰਵਾਂ ਸਵਾਗਤ ਕਰਦਿਆਂ ਧੰਨਵਾਦ ਕੀਤਾ।
Powered by Blogger.