ਘੁਬਾਇਆ ਨੇ ਵਿਧਾਇਕ ਹੋਣ ਦਾ ਅਪਣਾ ਫਰਜ਼ ਪੂਰਾ ਕੀਤਾ : ਸੰਸਦ ਬਿੱਟੂ

 

ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਜੰਤਰ ਮੰਤਰ ਦਿੱਲੀ ਵਿਖੇ ਕਿਸਾਨ ਅਤੇ ਮਜ਼ਦੂਰ ਭਰਾਵਾਂ ਦੇ ਹੱਕਾ ਲਈ ਮੋਦੀ ਸਰਕਾਰ ਦੇ ਖਿਲਾਫ ਧਰਨੇ ਲਗਾ ਕੇ ਪ੍ਰਦਰਸ਼ਨ ਕੀਤਾ। ਮੋਦੀ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਿਸ ਲੈਣ ਲਈ ਕਿਹਾ। ਇਸ ਮੌਕੇ ਘੁਬਾਇਆ ਦੇ ਨਾਲ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਨੇ ਕਿਹਾ ਕਿ ਕਿ ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਅਪਣਾ ਨੋਜਵਾਨ ਹੋਣ ਦੇ ਨਾਤੇ ਕਿਸਾਨਾਂ ਦੀ ਹਮਦਰਦੀ ਲਈ ਇਨ੍ਹੀਂ ਸੀਤ ਠੰਡ ਚ ਅਪਣਾ ਬਣਦਾ ਫਰਜ਼ ਪੂਰਾ ਕੀਤਾ ਹੈ, ਜਸਬੀਰ ਸਿੰਘ ਗਿੱਲ (ਡਿੰਪਾ) ਮੈਂਬਰ ਪਾਰਲੀਮੈਂਟ ਖੰਡੂਰ ਸਾਹਿਬ, ਗੁਰਜੀਤ ਸਿੰਘ ਓਝਲਾਂ ਮੈਂਬਰ ਪਾਰਲੀਮੈਂਟ ਸ਼੍ਰੀ ਅੰਮ੍ਰਿਤਸਰ ਸਾਹਿਬ, ਕੁਲਬੀਰ ਸਿੰਘ ਜ਼ੀਰਾ ਐਮ ਐਲ ਏ ਹਲਕਾ ਜ਼ੀਰਾ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ।
Powered by Blogger.