ਮੋਦੀ ਸਰਕਾਰ ਤਾਨਾਸ਼ਾਹੀ ਰਵੱਈਆ ਛੱਡ ਕੇ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨੇ : ਸ਼ਿੰਗਾਰਾ ਖਾਨ ਜਵਾਹਰਕੇ

 

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ)ਆਮ ਆਦਮੀ ਪਾਰਟੀ ਦੇ ਜਿਲ੍ਹਾ ਯੂਥ ਆਗੂ ਸ਼ਿੰਗਾਰਾ ਖਾਨ ਜਵਾਹਰਕੇ ਨੇ ਗੱਲਬਾਤ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਹਾ ਕਿ ਉਹ ਹੰਕਾਰੀ ਰਵੱਈਆ ਛੱਡ ਕੇ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨਣ ਤਾਂ ਜੋ ਠੰਢ ਦੇ ਮੌਸਮ ਵਿੱਚ ਦਿੱਲੀ ਦੀਆਂ ਸੜਕਾਂ ਤੇ ਬੈਠੇ ਬਜੁਰਗ, ਬੱਚੇ ਅਤੇ ਔਰਤਾਂ ਆਪਣੇ ਪਰਿਵਾਰਾਂ ਵਿੱਚ ਵਾਪਸ ਆ ਕੇ ਰਹਿ ਸਕਣ| ਉਨਾਂ ਕਿਹਾ ਬੜਾ ਹੀ ਦੁਖਦਾਈ ਅਤੇ ਨਿੰਦਣਯੋਗ ਹੈ ਕਿ ਦੇਸ਼ ਦੀ ਚੁਣੀ ਹੋਈ ਸਰਕਾਰ ਵੱਲੋਂ ਆਪਣੀ ਹੀ ਜਨਤਾ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਬਜਾਏ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾ ਕੇ ਭਰਮਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਵੱਲੋਂ ਦੇਸ਼ ਦੇ ਭੋਲੇ ਭਾਂਲੇ ਲੋਕਾਂ ਨੂੰ ਚੰਗੇ ਦਿਨਾਂ ਦੇ ਸੁਪਨੇ ਦਿਖਾਏ ਗਏ ਸਨ| ਲੋਕ ਉਨ੍ਹਾਂ ਦੇ ਲੁਭਾਣੇ ਜੁਮਲਿਆਂ ਨੂੰ ਸੱਚ ਸਮਝ ਬੈਠੇ ਸਨ ਅਤੇ ਸਰਕਾਰ ਦੀ ਵਾਂਗਡੋਰ ਅਜਿਹੇ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤੀ ਹੈ ਜਿੰਨਾਂ ਨੂੰ ਦ੍ਹੇ ਦੇ ਕਿਸਾਨ ਅਤੇ ਗਰੀਬ ਲੋਕਾਂ ਦੇ ਹਿਤਾਂ ਨਾਲ ਪੂੰਜੀਪਤੀਆਂ ਦੇ ਹਿੱਤ ਜਿਆਦਾ ਪਿਆਰੇ ਹਨ| ਸ਼ਿੰਗਾਰਾ ਖਾਨ ਨੇ ਕਿਹਾ ਕਿਸ ਤਰ੍ਹਾਂ ਕਿਸਾਨਾਂ ਦਾ ਅੰਦੋਲਨ ਦਿਨ ਪ੍ਰਤੀ ਦਿਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਜਿਸ ਨੇ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦੇਣੀਆਂ ਹਨ ਅਤੇ ਮੋਦੀ ਸਰਕਾਰ ਨੂੰ ਦ੍ਹੇ ਦੀ ਜਨਤਾ ਦੇ ਸਾਹਮਣੇ ਇੱਕ ਦਿਨ ਝੁਕਣਾ ਹੀ ਪਵੇਗਾ| ਆਖੀਰ ਵਿੱਚ ਮੁੜ ਮੋਦੀ ਸਰਕਾਰ ਨੂੰ ਕਿਹਾ ਕਿ ਦੇਸ਼ ਦੇ ਕਰੋੜਾਂ ਲੋਕਾਂ ਦੀ ਆਵਾਰਾ ਸੁਣ ਕੇ ਤੁਰੰਤ ਖੇਤੀ ਸਬੰਧੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ| ਇਸ ਮੌਕੇ ਗੁਰਪ੍ਰੀਤ ਸਿੰਘ ਭੁੱਚਰ, ਹਰਜੀਤ ਸਿੰਘ ਦੰਦੀਵਾਲ, ਸੁਖਵਿੰਦਰ ਖੋਖਰ, ਅੰਮ੍ਰਿਤ ਧੀਮਾਨ, ਮਿੰਟੂ ਮਾਨਸਾ ਆਦਿ ਹਾਜਰ ਸਨ|
Powered by Blogger.