ਜਿਲ੍ਹਾ ਪੁਲਿਸ ਵੱਲੋਂ ਪੇਪਰ ਮਿਲ ਰੁਪਾਣਾ ਵਿੱਖੇ ਨਸ਼ਿਆ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

 

ਸ੍ਰੀ ਮੁਕਤਸਰ ਸਾਹਿਬ (ਅਰੋੜਾ) ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵਲੋਂ ਜਿਲ੍ਹੇ ਅੰਦਰ ਨਸ਼ਿਆ ਖਿਲਾਫ ਵਿੱਡੀ ਮਹਿੰਮ ਤਹਿਤ ਜਿਲ੍ਹਾ ਪੁਲਿਸ ਦੀਆ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕਿ ਜਿਲ੍ਹਾ ਅੰਦਰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਇਸੇ ਤਹਿਤ ਸ੍ਰੀ ਸ਼ੁਭਾਸ ਚੰਦਰ ਡੀ.ਐਸ.ਪੀ ਪੀ.ਬੀ.ਆਈ ਦੀ ਨਿਗਰਾਨੀ ਹੇਠ ਐਸ.ਆਈ ਹਰਜੋਤ ਸਿੰਘ ਇੰਚਾਰਜ਼ ਚੌਂਕੀ ਚੱਕ ਦੂਹੇਵਾਲਾ, ਏ.ਐਸ.ਆਈ ਗੁਰਾਂਦਿਤਾ ਸਿੰਘ ਇੰਚਾਰਜ ਐਂਟੀ ਡਰੱਗ ਟੀਮ, ਏ.ਐਸ.ਆਈ ਕਾਸਮ ਅਲੀ ਅਤੇ ਗੁਰਜੰਟ ਸਿੰਘ ਜਟਾਣਾ ਵਲੋਂ ਰੁਪਣਾ ਪੇਪਰ ਮਿੱਲ ਵਿਖੇ ਪੇਪਰ ਮਿਲ ਅੰਦਰ ਕੰਮ ਕਰ ਰਹੇ ਕ੍ਰਮਚਾਰੀਆਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕਰਨ ਲਈ ਸੈਮੀਨਰ ਲਗਾਇਆ ਗਿਆ। ਜਿਥੇ ਐਸ.ਆਈ ਹਰਜੋਤ ਸਿੰਘ ਨੇ ਕਿਹਾ ਕਿ ਨਸ਼ੇ ਸਾਡੇ ਜਿੰਦਗੀ ਨੂੰ ਤਬਾਹ ਕਰ ਰਹੇ ਹਨ। ਉਨ੍ਹਾ ਕਿਹਾ ਕਿ ਨਸ਼ੇ ਕਰਨਾ ਮੌਤ ਨੂੰ ਬੁਲਾਵਾ ਦੇਣਾ ਹੈ ਸਾਨੂੰ ਚੰਗੀ ਸੰਗਤ ਕਰਨੀ ਚਾਹੀਦੀ ਹੈ ਅਤੇ ਜੋ ਨਸ਼ੇ ਦੀ ਦਲ-ਦਲ ਵਿੱਚ ਫੱਸ ਰਹੇ ਹਨ, ਉਨ੍ਹਾਂ ਨੂੰ ਸਮਝਾ ਬੁਝਾਂ ਕੇ ਉਸ ਦਾ ਇਲਾਜ਼ ਕਰਵਾਉਣਾ ਚਾਹੀਦਾ ਹੈ। ਉਨ੍ਹਾ ਕਿਹਾ ਕੇ ਲੜਾਈ ਝਗੜੇ ਇਥੋ ਤੱਕ ਕੇ ਤਲਾਕ ਦਾ ਮੁੱਖ ਕਾਰਨ ਵੀ ਨਸ਼ੇ ਹਨ। ਏ.ਐਸ.ਆਈ ਕਾਸਮ ਅਲੀ ਨੇ ਨਸ਼ਿਆ ਤੋਂ ਹੋਣ ਵਾਲੇ ਸਰੀਰਕ ਅਤੇ ਅਰਥਿਕ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਉਨ੍ਹਾ ਕਿਹਾ ਜੇ ਕੋਈ ਤੁਹਾਡੇ ਆਲੇ ਦੁਆਲੇ ਨਸ਼ੇ ਵੇਚਦਾ ਹੈ ਤਾਂ ਇਸ ਦੀ ਇਤਲਾਹ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਦਿਉ ਪੁਲਿਸ ਦੁਆਰਾ ਨਸ਼ੇ ਵੇਚਣ ਵਾਲਿਆ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਏ.ਐਸ.ਆਈ ਗੁਰਾਂਦਿਤਾ ਸਿੰਘ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕੇ ਸਾਨੂੰ ਹਮੇਸ਼ਾ ਦੋ ਪਹੀਆ ਵਾਹਣ ਚਲਾਉਣ ਲੱਗਿਆ ਹੈਲਟ ਦੀ ਵਰਤੋਂ ਕਰਨੀ ਚਾਹੀਦੀ ਅਤੇ ਚਾਰ ਪਹੀਆ ਵਾਹਣ ਚਲਾਉਣ ਲੱਗਿਆ ਸੀਟ ਬੈਲਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਸੜਕੀ ਹਾਦਸਿਆ ਤੋਂ ਬਚਿਆ ਜਾ ਸਕਦਾ ਹੈ।
Powered by Blogger.