ਸੈਫਲ ਬਣਾਉਣ ਲਈ ਪਿੰਡ ਜੰਡ ਵਾਲਾ ਮੀਰਾ ਸਾਘਲਾ ਨੂੰ ਦਿੱਤਾ ਸੱਤ ਲੱਖ ਰੁਪਏ ਦਾ ਚੈਕ

 

ਫਾਜ਼ਿਲਕਾ (ਅਰੋੜਾ) ਪਿੰਡ ਜੰਡਵਾਲਾ ਮੀਰਾ ਸਾਘਲਾ ਦੀ ਡਰੇਨ ਤੋ ਸੈਫਲ ਬਣਾਉਣ ਲਈ ਪਿੰਡ ਦੀ ਪੰਚਾਇਤ ਨੂੰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਸੱਤ ਲੱਖ ਰੁਪਏ ਦਾ ਚੈਕ ਦਿੱਤਾ। ਇਸ ਸੈਫਲ ਨਾਲ ਪਿੰਡ ਦੇ ਕਿਸਾਨ ਭਰਾਵਾਂ ਨੂੰ ਫ਼ਸਲਾਂ ਸਬੰਧੀ ਪਾਣੀ ਲਗਾਉਣ ਦਾ ਲਾਭ ਮਿਲੇਗਾ ਜੋ ਪਹਿਲਾ ਡਰੇਨ ਹੋਣ ਕਰਕੇ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ. ਘੁਬਾਇਆ ਨੇ ਕਿਹਾ ਕਿ ਪਿੰਡ ਜੰਡ ਵਾਲਾ ਮੀਰਾ ਸਾਘਲਾ ਨੂੰ ਪਹਿਲਾ ਵੀ ਪੱਕੀਆਂ ਸੜਕਾਂ ਅਤੇ ਨਾਲੀਆਂ ਬਣਾਉਣ ਲਈ ਗ੍ਰਾਂਟਾ ਦੇ ਕਾਫੀ ਗੱਫੇ ਦਿੱਤੇ ਗਏ ਹਨ ਜੋ ਵਿਕਾਸ ਦੇ ਕੰਮ ਚਾਲੂ ਕੀਤੇ ਜਾ ਰਹੇ ਹਨ। ਪਿੰਡ ਦੇ ਸਰਪੰਚ ਚੰਦਰ ਕੰਬੋਜ ਜੀ ਨੇ ਸ. ਘੁਬਾਇਆ ਦਾ ਪਿੰਡ ਆਉਣ ਤੇ ਧੰਨਵਾਦ ਕੀਤਾ।ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਕੁਲਵੰਤ ਸਿੰਘ ਪੰਚ, ਇਕਬਾਲ ਸਿੰਘ ਪੰਚ, ਕੁੰਦਨ ਲਾਲ, ਕੁਲਵੰਤ ਸਿੰਘ, ਬੋਹੜ ਸਿੰਘ, ਗੁਰਚਰਨ ਸਿੰਘ, ਜਸਬੀਰ ਸਿੰਘ ਪੰਚ, ਮਨਪਰੀਤ ਪੰਚ, ਭਗਵਾਨ ਦਾਸ ਪੰਚ, ਸੁਰਜੀਤ ਸਿੰਘ ਪੰਚ, ਬਾਵਾ ਮੈਂਬਰ, ਹਰਬੰਸ ਸਿੰਘ ਪੀ ਏ, ਬਲਦੇਵ ਸਿੰਘ ਪੀ ਏ, ਸੋਨੂੰ ਸਲੈਮ ਸ਼ਾਹ, ਨੀਲਾ ਮਦਾਨ, ਸ਼ਿੰਦਾ ਨੂਰ ਸਮੰਦ, ਅੰਕਿਤ ਨਾਗਪਾਲ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ।
Powered by Blogger.