ਸਰਦੂਲਗੜ੍ਹ ਪੁਲੀਸ ਵੱਲੋਂ ਲਗਾਇਆ ਗਿਆ ਦੂਸਰਾ ਵਿਸ਼ੇਸ਼ ਸ਼ਿਕਾਇਤ ਨਿਵਾਰਣ ਕੈਂਪ

 

ਸਰਦੂਲਗੜ੍ਹ (ਲਛਮਣ ਸਿੱਧੂ) ਸਰਕਾਰੀ ਸੈਕੰਡਰੀ ਸਕੂਲ ਲੜਕੇ ਵਿਖੇ ਸ਼ਿਕਾਇਤਾਂ ਦੇ ਨਿਪਟਾਰੇ ਸੰਬੰਧੀ ਸਰਦੂਲਗੜ੍ਹ ਸਬ ਡਿਵੀਜ਼ਨ ਦੀ ਪੁਲੀਸ ਵੱਲੋਂ ਦੂਸਰਾ ਕੈਂਪ ਲਗਾ ਕੇ ਸ਼ਿਕਾਇਤਾਂ ਦੇ ਨਿਪਟਾਰੇ ਕੀਤੇ ਗਏ।ਜਾਣਕਾਰੀ ਦਿੰਦਿਆਂ ਡੀਐਸਪੀ ਸੰਜੀਵ ਕੁਮਾਰ ਗੋਇਲ ਨੇ ਦੱਸਿਆ ਕਿ ਪਹਿਲਾਂ ਲਗਾਏ ਗਏ ਕੈਂਪ ਵਿਚ ਲੋਕਾਂ ਦੁਆਰਾ ਵਧੀਆ ਹੁਲਾਰਾ ਮਿਲਣ ਤੋਂ ਬਾਅਦ ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਅੱਜ ਸਬ ਡਿਵੀਜ਼ਨ ਸਰਦੂਲਗੜ੍ਹ ਵਿਖੇ ਦੂਸਰਾ ਕੈਂਪ ਲਾ ਰਹੇ ਹਾ ਜਿਸ ਵਿੱਚ ਸਾਡੇ ਕੋਲ 92 ਦਰਖਾਸਤਾਂ ਆਈਆਂ ਅਤੇ ਉਨ੍ਹਾਂ ਵਿੱਚੋਂ 74 ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਦੀਆਂ ਦਰਖਾਸਤਾਂ ਨੂੰ ਸਬੰਧਤ ਅਫਸਰਾਂ ਨੂੰ ਤਬਦੀਲ ਕਰ ਦਿੱਤਾ ਗਿਆ ਹੈ ਜਿਨ੍ਹਾਂ ਦਾ ਵੀ ਜਲਦੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਅਤੇ ਪੁਲੀਸ ਦੇ ਵਿਚਕਾਰ ਜੋ ਗੈਪ ਹੈ ਉਹ ਦੂਰੀ ਵੀ ਘੱਟ ਹੋਵੇਗੀ ਅਤੇ ਲੋਕਾਂ ਦਾ ਪੁਲੀਸ ਉੱਪਰ ਵਿਸ਼ਵਾਸ ਵੀ ਕਾਇਮ ਰਹੇਗਾ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਮੌਕੇ ਮੌਕੇ ਉੱਪਰ ਲੱਗਦੇ ਰਹਿਣਗੇ ਤਾਂ ਜੋ ਲੋਕਾਂ ਨੂੰ ਅਦਾਲਤਾਂ ਅਤੇ ਹੋਰ ਖੱਜਲ ਖੁਆਰੀਆਂ ਤੋਂ ਬਚਾਇਆ ਜਾ ਸਕੇ ਤੇ ਦਰਖਾਸਤਾਂ ਦਾ ਨਿਪਟਾਰਾ ਜਲਦੀ ਹੋ ਸਕੇ।ਇਸ ਮੌਕੇ ਥਾਣਾ ਸਰਦੂਲਗਡ਼੍ਹ ਦੇ ਮੁਖੀ ਅਜੈ ਕੁਮਾਰ ਪਰੋਚਾ ਥਾਣਾ ਮੁਖੀ ਝੁਨੀਰ ਪ੍ਰਵੀਨ ਕੁਮਾਰ ਅਤੇ ਮੁਖੀ ਜੌੜਕੀਆ ਸੁਰਜਨ ਸਿੰਘ ਵੀ ਇਸ ਕੈਂਪ ਵਿਚ ਮੌਜੂਦ ਰਹੇ।ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਪੁਲੀਸ ਦਾ ਬਹੁਤ ਵਧੀਆ ਉਪਰਾਲਾ ਹੈ ਹਰ ਸਬ ਡਿਵੀਜ਼ਨ ਵਿੱਚ ਇਹ ਕੈਂਪ ਲੱਗਣਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਅਦਾਲਤਾਂ ਦੀਆਂ ਖੱਜਲ ਖੁਆਰੀਆਂ ਤੋਂ ਛੁਟਕਾਰਾ ਹੋ ਸਕੇ ਅਤੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ।
Powered by Blogger.