ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਇੰਨਲਿਸਮੈਂਟ ਪਾਲਿਸੀ ਰੱਦ ਕਰਕੇ ਕਾਮਿਆਂ ਨੂੰ ਸਿੱਧਾ ਬੈਕਡੋਰ ਮਸਟਰੋਲ ਕੀਤਾ ਜਾਵੇ -ਢਢੋਗਲ, ਈਸੜਾ

 

ਅਮਰਗੜ੍ਹ (ਸੁੱਖੀ ਛੰਨਾਂ) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਇੰਨਲਿਸਮੈਂਟ ਪਾਲਿਸੀ ਤਹਿਤ ਕੰਮ ਕਰਦੇ ਕਾਮਿਆਂ ਨੂੰ ਸਿੱਧਾ ਕੰਟਰੈਕਟ ਜਾਂ ਬੈਕਡੋਰ ਮਸਟਰੋਲ ਕੀਤਾ ਜਾਵੇ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਨੰ :26 ਦੇ ਸੀਨੀਅਰ ਮੈਂਬਰ ਬੇਅੰਤ ਸਿੰਘ ਈਸੜਾ ਤੇ ਮਨਜਿੰਦਰ ਸਿੰਘ ਢਢੋਗਲ ਨੇ ਕਿਹਾ ਕਿ ਇਹ ਕਾਮੇ ਪਿਛਲੇ ਦਸ -ਪੰਦਰਾਂ ਸਾਲਾਂ ਤੇ ਇਸ ਤੋਂ ਵੀ ਵੱਧ ਸਮੇਂ ਤੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਆਪ ਬਣਾਈ ਇੰਨਲਿਸਮੈਂਟ ਪਾਲਿਸੀ ਤਹਿਤ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ,ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਾਲਿਸੀ ਨੂੰ ਰੱਦ ਕਰਕੇ ਇੰਨਾ ਕਾਮਿਆਂ ਨੂੰ ਸਿੱਧਾ ਕੰਟਰੈਕਟ ਜਾਂ ਬੈਕਡੋਰ ਮਸਟਰੋਲ ਕੀਤਾ ਜਾਵੇ, ਪਰ ਵਿਭਾਗ ਤੇ ਵਿਭਾਗ ਮੰਤਰੀ ਨਾਲ ਵਾਰ - ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਸਰਕਾਰ ਇੰਨਾ ਕਾਮਿਆਂ ਨੂੰ ਆਊਟਸੋਰਸਿੰਗ ਕੰਪਨੀ ਰਾਹੀਂ ਲਿਆਉਣ ਤੇ ਜੋਰ ਲਾ ਰਹੀ ਹੈ, ਜਿਸਦਾ ਸਾਰੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨਾਂ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰਨਾਂ ਵੱਖ -ਵੱਖ ਇਨਸਾਫ ਪਸੰਦ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਚਲ ਰਹੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ।
Powered by Blogger.