ਰੋਜ਼ਗਾਰ ਵਿਭਾਗ ਵੱਲੋਂ ਮੁਫ਼ਤ ਵਿਦੇਸ਼ੀ ਕਾਊਂਸਲਿੰਗ ਲਈ ਉਲੀਕਿਆ ਗਿਆ ਪ੍ਰੋਗਰਾਮ

 

ਸ੍ਰੀ ਮੁਕਤਸਰ ਸਾਹਿਬ (ਅਰੋੜਾ) ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਵਿਭਾਗ ਦੇ ਰਾਹੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਹੁਣ ਪੰਜਾਬ ਸਰਕਾਰ ਵੱਲੋਂ ਵਿਦੇਸ਼ ’ਚ ਪੜਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਵਿਦੇਸ਼ ਜਾਣ ਦੇ ਸਹੀ ਤੌਰ ਤਰੀਕੇ ਆਦਿ ਸਬੰਧੀ ਗਾਈਡ ਕਰਨ ਲਈ ਇੱਕ ਕਰੀਅਰ ਕਾਊਂਸਲਿੰਗ ਦਾ ਪ੍ਰੋਗਰਾਮ ਉਲੀਕ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜ਼ਿਲੇ ’ਚੋਂ 20 ਅਜਿਹੇ ਪ੍ਰਾਰਥੀਆਂ ਦੀ ਚੋਣ ਕੀਤੀ ਜਾ ਰਹੀ ਹੈ ਜੋ ਪੜਾਈ ਕਰਨ ਵਾਸਤੇ ਵਿਦੇਸ਼ ਜਾਣ ਦੇ ਚਾਹਵਾਨ ਹਨ ਅਤੇ ਉਨਾਂ ਨੂੰ ਸਹੀ ਕਾਊਂਸਲਿੰਗ ਦੀ ਲੋੜ ਹੈ। ਉਨਾਂ ਦੱਸਿਆ ਕਿ ਪੜਾਈ ਲਈ ਵਿਦੇਸ਼ ਜਾਣ ਦੇ ਚਾਹਵਾਨ ਉਮੀਦਵਾਰ 31 ਦਸੰਬਰ ਤੱਕ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵਿਖੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨਾ ਲਾਜ਼ਮੀਆਂ ਹਨ। ਉਮੀਦਵਾਰ ਵੱਲੋਂ 12ਵੀਂ ਜਾਂ ਗ੍ਰੇਜੂਏਸ਼ਨ ਸਾਲ 2020-21 ’ਚ ਪਾਸ ਕੀਤੀ ਹੋਵੇ। ਉਮੀਦਵਾਰ ਵੱਲੋਂ ਆਈਲੈਟਸ ’ਚੋਂ 6.5 ਬੈਂਡ ਪ੍ਰਾਪਤ ਕੀਤੇ ਹੋਣ ਅਤੇ ਹਰੇਕ ਸ਼ਡਿਊਲ ਵਿੱਚ 6 ਬੈਂਡ ਹੋਣ। ਉਮੀਦਵਾਰ ਪਾਸ ਵਿਦੇਸ਼ ਜਾਣ ਲਈ ਫ਼ੀਸ, ਰਹਿਣ-ਸਹਿਣ ਅਤੇ ਸਫ਼ਰ ਆਦਿ ਲਈ ਲੋੜੀਂਦੇ ਫੰਡ ਮੌਜੂਦ ਹੋਣ। ਉਨਾਂ ਦੱਸਿਆ ਕਿ ਉਕਤ ਸ਼ਰਤਾਂ ਪੂਰੀਆਂ ਕਰ ਰਹੇ ਉਮੀਦਵਾਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਦੇ ਹੈਲਪ ਲਾਈਨ ਨੰ: 98885-62317 ਤੇ ਸੰਪਰਕ ਕਰਕੇ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਆਨਲਾਈਨ ਅਪਲਾਈ ਕਰਨ ਲਈ ਜ਼ਿਲਾ ਬਿਊਰੋ ਵੱਲੋਂ ਗੂਗਲ ਫਾਰਮ ਵੀ ਤਿਆਰ ਕੀਤਾ ਗਿਆ ਹੈ। ਚਾਹਵਾਨ ਪ੍ਰਾਰਥੀ ਜ਼ਿਲਾ ਬਿਊਰੋ ਦ https://forms.gle/fHCVHRFVfzHWcnda7 ਇਸ ਲਿੰਕ ਤੇ ਵੀ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਰੀਅਰ ਕਾਊਂਸਲਰ ਅਰਸ਼ਪ੍ਰੀਤ ਸਿੰਘ (94780-11284) ਨਾਲ ਸੰਪਰਕ ਕਰ ਸਕਦੇ ਹਨ।
Powered by Blogger.