ਆਲ ਇੰੰਡੀਆਂ ਪਿੰਗਲਵਾੜਾ ਚੈਰੀਟੇਵਲ ਸੋਸਾਇਟੀ ਨੇ ਦਿੱਲੀ ਕਿਸਾਨ ਧਰਨੇ ਲਈ ਲੋੜੀਦੀਆਂ ਵਸਤੂਆਂ ਭੇਜੀਆਂ ਗਈਆਂ

 

ਸੰਗਰੂਰ ( ਸੁੱਖੀ ਛੰਨਾਂ) ‘ਪਿੰਗਲਵਾੜਾ ਪ੍ਰੀਵਾਰ ਕਿਸਾਨਾਂ ਦੇ ਨਾਲ’ ਬੈਨਰ ਹੇਠ ਆਲ ਇੰੰਡੀਆਂ ਪਿੰਗਲਵਾੜਾ ਚੈਰੀਟੇਵਲ ਸੋਸਾਇਟੀ (ਰਜਿ:) ਅਮ੍ਰਿਤਸਰ ਦੇ ਮੁੱਖ ਸੇਵਾਦਾਰ ਡਾਂ ਇੰਦਰਜੀਤ ਕੋਰ ਨੇ ਬਰਾਂਚ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾਂ, ਇੰਦਰਜੀਤ ਸਿੰਘ ਅਰੋੜਾ, ਟਰੱਸਟੀ ਮੈਬਰ ਪ੍ਰੀਤਇੰਦਰ ਕੋਰ, ਰਕੇਸ਼ ਕੁਮਾਰ, ਸਰਪੰਚ ਮੇਜਰ ਸਿੰਘ ਮਸਾਣੀ ਆਪਣੇ ਸਾਥੀਆਂ ਸਮੇਤ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਵਿਖੇ ਵੱਖ ਵਾਖ ਵਾਰਡਰਾਂ ਤੇ ਚੱਲ ਰਹੇ ਕਿਸਾਨੀ ਸਘੰਰਸ਼ ਲਈ ਠੰਢ ਦੇ ਪ੍ਰਕੋਪ ਨੂੰ ਮਹਿਸ਼ੂਸ਼ ਕਰਦੇ ਹੋਏ ਕਿਸਾਨ ਭਰਾਵਾਂ ਲਈ ਪੰਜ ਹਜਾਰ ਗਰਮ ਤੋਲੀਏ, ਦੋ ਦਰਜਨ ਦੇ ਕਰੀਬ ਪਾਣੀ ਗਰਮ ਕਰਨ ਵਾਲੇ ਗੀਜਰ ਦੇ ਕੇ ਸਾਥੀਆਂ ਸਮੇਤ ਦਿੱਲੀ ਲਈ ਰਵਾਨਾਂ ਕੀਤਾ।ਇਸ ਮੋਕੇ ਗੱਲਬਾਤ ਕਰਦਿਆਂ ਟੀਮ ਮੈਬਰਾਂ ਨੇ ਕਿਹਾ ਕਿ ਇਸ ਸਘੰਰਸ਼ ਵਿੱਚ ਸਾਰੀਆਂ ਸੰਗਤਾਂ ਵੱਲੋ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਕਾਲੇ ਕਨੂੰਨਾਂ ਸਬੰਧੀ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਕਈ ਮੀਟਿਗਾਂ ਹੋਈਆਂ ਜੋ ਸਾਰੀਆਂ ਬੇਸਿੱਟਾ ਰਹੀਆਂ।ਪਰ ਹੁਣ ਇਨ੍ਹਾ ਕਨੂੰਨਾਂ ਨੂੰ ਲੈ ਕੇ ਸੰਜੀਦਾ ਢੰਗ ਨਾਲ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਛੇਤੀ ਹੱਲ ਕੱਢਿਆ ਜਾਣਾ ਚਾਹੀਦਾ ਹੈ।ਇਸ ਸਮੇ ਜਗਦੇਵ ਸਿੰਘ ਪੰਛੀ, ਮਾਸਟਰ ਸੱਤਪਾਲ ਸਿੰਘ, ਹੈਡਮਾਸਟਰ ਮੁਖਤਿਆਰ ਸਿੰਘ, ਪ੍ਰਿਸੀਪਲ ਬਲਦੇਵ ਸਿੰਘ, ਪ੍ਰੋ: ਮੇਜਰ ਸਿੰਘ, ਤੇਜਾ ਸਿੰਘ ਮਾਨ, ਪ੍ਰੋ ਕੁਲਵੰਤ ਸਿੰਘ, ਗੁਰਮੇਲ ਸਿੰਘ ਅਤੇ ਸੁਖਦੇਵ ਸਿੰਘ ਆਦਿ ਹਾਜਿਰ ਸਨ।
Powered by Blogger.