ਐਕਟਿਵ ਕੇਸ ਫਾਈਡਿੰਗ ਮੁਹਿੰਮ ਤਹਿਤ ਸੀ.ਐਚ.ਸੀ ਆਲਮਵਾਲਾ ਵਿਖੇ ਸਰਵੇ ਸ਼ੁਰੂ

 

ਲੰਬੀ (ਅਰੋੜਾ) ਡਾ.ਹਰੀ ਨਰਾਇਣ ਸਿੰਘ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਡਾ.ਸੁਨੀਲ ਅਰੌੜਾ ਜਿਲ੍ਹਾ ਟੀ.ਬੀ ਅਫਸਰ ਦੇ ਦਿਸ਼ਾ ਨਿਰਦੇਸ਼ਾ ਹੇਠ ਡਾ.ਕੁਲਵਿੰਦਰ ਮਾਨ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਆਲਮਵਾਲਾ ਦੀ ਅਗਵਾਈ ਵਿੱਚ ਐਕਟਿਵ ਕੇਸ ਫਾਇਡਿੰਗ ਮੁਹਿੰਮ ਤਹਿਤ ਆਸ਼ਾ ਵਰਕਰਾਂ ਵੱਲੋ ਟੀ.ਬੀ ਦੇ ਸ਼ੱਕੀ ਮਰੀਜ਼ਾਂ ਦਾ ਪਤਾ ਲਗਾਉਣ ਲਈ ਘਰ ਘਰ ਜਾ ਕਿ ਸਰਵੇ ਕੀਤਾ ਜਾ ਰਿਹਾ ਹੈ।ਇਸ ਮੌਕੇ ਡਾ.ਮਾਨ ਨੇ ਦਸਿਆ ਕੀਤੀ ਜੋ ਵਿਅਕਤੀ ਟੀ.ਬੀ ਦੀ ਬੀਮਾਰੀ ਤੋ ਪੀੜਤ ਹੁੰਦਾ ਹੈ ਉਸ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਬੀਮਾਰੀ ਦੀ ਦਵਾਈ ਮੁਫਤ ਦਿੱਤੀ ਜਾਦੀ ਹੈ। ਇਸ ਬੀਮਾਰੀ ਦੇ ਸੁਰੂ ਵਿੱਚ ਹੀ ਪਤਾ ਲਗ ਜਾਣ ਤੇ ਇਸ ਬੀਮਾਰੀ ਦਾ ਇਲਾਜ ਪੀੜਤ ਵਿਅਕਤੀ ਵੱਲੋ ਘਰ ਵਿੱਚ ਰਹਿ ਕੇ ਹੀ ਕਰਵਾਇਆ ਜਾ ਸਕਦਾ ਹੈ। ਪਰ ਕਈ ਵਾਰ ਲੋਕਾ ਨੂੰ ਇਸ ਬੀਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਅਤੇ ਕਈ ਵਿਅਕਤੀਆਂ ਵੱਲੋ ਇਹ ਬੀਮਾਰੀ ਦਾ ਪਤਾ ਲੱਗਣ ਤੇ ਵੀ ਇਸ ਦੀ ਜਾਣਕਾਰੀ ਨਾ ਦੇਣਾ ਜਾ ਇਲਾਜ ਨਾ ਕਰਵਾਉਣ ਕਰਕੇ ਜਿੱਥੇ ਕਈ ਵਾਰ ਅਜਿਹੇ ਵਿਅਕਤੀਆਂ ਦੀ ਇਸ ਬੀਮਾਰੀ ਨਾਲ ਮੌਤ ਹੋ ਜਾਦੀ ਹੈ ਉਥੇ ਹੀ ਇਹ ਬੀਮਾਰੀ ਉਸ ਦੇ ਪ੍ਰੀਵਾਰਕ ਮੈਬਰਾਂ ਜਾ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਹੋ ਜਾਦੀ ਹੈ। ਇਸ ਸੰਬੰਧੀ ਇਸ ਬੀਮਾਰੀ ਦੇ ਕੇਸਾ ਦਾ ਸੁਰੂਆਤੀ ਦੌਰ ਵਿੱਚ ਹੀ ਪਤਾ ਲਗਾਉਣ ਲਈ ਪਿੰਡ ਮਲੋਟ ਤੇ ਦਾਨੇਵਾਲਾ ਦੀਆ ਆਸ਼ਾ ਵਰਕਰਾਂ ਵੱਲੋ ਟੀ.ਬੀ.ਦੇ ਸ਼ੱਕੀ ਮਰੀਜ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਡਾ.ਮਾਨ ਨੇ ਦੱਸਿਆ ਕਿ ਇਹ ਸਰਵੇ ਵਿੱਚ ਆਸ਼ਾ ਵਰਕਰਾਂ ਵੱਲੋ 14 ਜਨਵਰੀ 2021 ਤੱਕ ਕੀਤਾ ਜਾਵੇਗਾ।ਡ ਾ.ਅੰਮ੍ਰਿਤਪਾਲ ਕੌਰ ਮੈਡੀਕਲ ਅਫਸਰ ਨੇ ਦੱਸਿਆ ਕਿ ਇਸ ਬੀਮਾਰੀ ਦੇ ਟੈਸਟ ਲਈ ਸਿਵਲ ਹਸਪਤਾਲ ਮਲੋਟ ਵਿਖੇ ਟਰੂ ਨਾਟ ਅਤੇ ਸਿਵਲ ਹਸਪਤਾਲ ਮੁਕਤਸਰ ਵਿਖੇ ਸੀ ਬੀ ਨਾਟ ਮਸ਼ੀਨਾ ਲਗਾਈਆਂ ਗਈਆ ਹਨ। ਜਿਸ ਨਾਲ ਇਸ ਬੀਮਾਰੀ ਦਾ ਜਲਦੀ ਪਤਾ ਲਗਾਇਆ ਜਾ ਸਕਦਾ ਹੈ ਤੇ ਇਲਾਜ ਵੀ ਜਲਦੀ ਸੁਰੂ ਹੋ ਜਾਦਾ ਹੈ। ਇਸ ਮੌਕੇ ਡਾ.ਸਿੰਪਲ ਕੁਮਾਰ, ਡਾ ਐਸ਼ਲੀ ਗਿਰਧਰ, ਰਾਕੇਸ਼ ਗਿਰਧਰ, ਸੁਖਜੀਤ ਸਿੰਘ ਆਲਮਵਾਲਾ, ਸੁੰਦਰਲਾਲ,ਹਰਦੀਪ ਕੌਰ, ਰੇਨੂੰ, ਲਖਬੀਰ ਕੌਰ, ਅੰਮ੍ਰਿਤ ਪਾਲ ਕੌਰ,ਬਲਵਿੰਦਰ ਕੌਰ,ਰਾਜ ਰਾਣੀ, ਸ਼ੀਲਾ ਰਾਣੀ, ਸਰਬਜੀਤ ਕੌਰ,ਪਰਮਜੀਤ ਕੌਰ, ਮੋਨਿਕਾ ਰਾਣੀ ਆਦਿ ਹਾਜਰ ਸਨ।
Powered by Blogger.