ਲੋਕਾਂ ਨੂੰ ਸਹੂਲਤਾਂ ਤੋਂ ਸੱਖਣੇ ਰੱਖਣ ਵਾਲੇ ਕਾਂਗਰਸੀ ਵੋਟਾਂ ਮੰਗਣ ਦੇ ਹੱਕਦਾਰ ਨਹੀ : ਗਿੱਲ

 

ਅੰਮ੍ਰਿਤਸਰ (ਫੂਲਜੀਤ ਸਿੰਘ)- ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੱਲੋਂ ਅੱਜ ਵਾਰਡ ਨੰ.37 ਦਾ ਤੁਫਾਨੀ ਦੋਰਾ ਕਰਕੇ ਲੋਕਾਂ ਦੀਆ ਮੁਸ਼ਕਲਾਂ ਸੁਣੀਆ ਗਈਆ। ਇਸ ਮੋਕੇ ’ਤੇ ਗੱਲਬਾਤ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਵਾਰਡ ਵਾਸੀਆ ਨੂੰ ਵਿਕਾਸ ਤੇ ਸਹੂਲਤਾਂ ਤੋਂ ਵਾਂਝੇ ਰੱਖਣ ਵਾਲੇ ਕਾਂਗਰਸੀ ਅਗਾਮੀ ਚੋਣਾ ’ਚ ਵੋਟਾਂ ਮੰਗਣ ਦੇ ਹੱਕਦਾਰ ਨਹੀ ਹਨ। ਉਨਾ ਕਿਹਾ ਕਿ ਵਾਰਡ ’ਚ ਹੁਣ ਝੂਠ ਤੇ ਫਰੈਬ ਦੀ ਸਿਆਸਤ ਨਹੀ ਚੱਲੇਗੀ ਕਿਉਕਿ ਸੂਝਵਾਨ ਲੋਕ ਕਾਂਗਰਸੀਆ ਦਾ ਅਸਲ ਚਹਿਰਾ ਪਹਿਚਾਣ ਚੁੱਕੇ ਹਨ। ਗਿੱਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਰਡ ਦੀ ਬੇਹਤਰੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਮੈਦਾਨ ’ਚ ਉਤਾਰੇ ਜਾਣ ਵਾਲੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ। ਇਸ ਮੋਕੇ ’ਤੇ ਵਾਰਡ ਵਾਸੀਆ ਨੇ ਸ.ਗਿੱਲ ਨੂੰ ਚੋਣਾ ’ਚ ਹਰ ਪੱਖੋਂ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੋਕੇ ਇੰਦਰਜੀਤ ਸਿੰਘ ਪੰਡੋਰੀ, ਅਵਤਾਰ ਸਿੰਘ ਟਰੱਕਾਂ ਵਾਲੇ, ਬਰਜਿੰਦਰ ਸਿੰਘ ਟਿੰਕੂ, ਕਰਨਜੀਤ ਸਿੰਘ ਖਾਲੜਾ, ਜਗਦੀਸ਼ ਸਿੰਘ ਦੀਸ਼ਾ, ਗੁਰਦਿਆਲ ਸਿੰਘ ਭੁੱਲਰ, ਬਿਕਰਮਜੀਤ ਸਿੰਘ ਬਾਦਲ, ਕੁਲਵਿੰਦਰਜੀਤ ਸਿੰਘ ਕੁਕੂ, ਭੁਪਿੰਦਰਪਾਲ ਸਿੰਘ, ਗੁਰਨਾਮ ਸਿੰਘ ਧੁੰਨਾ, ਰਾਜਪਾਲ ਸਿੰਘ ਨਾਗੀ, ਸੁਰਜੀਤ ਸਿੰਘ ਕੰਡਾ, ਮਨਿੰਦਰ ਸਿੰਘ ਕੰਡਾਂ, ਜੀਵਨ ਸਿੰਘ ਜੇ.ਈ., ਜੱਸ ਅੰਮ੍ਰਿਤਸਰੀ, ਗੁਰਨਾਮ ਸਿੰਘ ਫੋਜੀ, ਅਵਤਾਰ ਸਿੰਘ, ਜਗਦੀਸ਼ ਸਿੰਘ ਹੀਰਾ, ਨੱਥਾ ਸਿੰਘ, ਸੁਰਿੰਦਰ ਸਿੰਘ ਰਾਜੂ, ਸਤਿੰਦਰਪਾਲ ਸਿੰਘ ਜੋਨੀ, ਸੁਬੇਗ ਸਿੰਘ ਨਿੱਝਰ, ਭੁਪਿੰਦਰ ਸਿੰਘ ਸ਼ੀਂਹ, ਬਲਦੇਵ ਸਿੰਘ, ਸਤਨਾਮ ਸਿੰਘ ਸਦਿਓੜਾ ਸੁਰਿੰਦਰ ਸਿੰਘ ਸਟੈਨੋ, ਸੁਰਜੀਤ ਸਿੰਘ ਕੰਡਾ, ਨੱਥਾ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ ਰਾਗੀ ਚੱੜਤ ਸਿੰਘ ਗ੍ੰਥੀ, ਦੀਪਕ ਤੇ ਹੋਰ ਵੀ ਮੋਜੂਦ ਸਨ।
Powered by Blogger.