ਟੋਲ ਪਲਾਜਾ ਲੱਡਾ ਉੱਤੇ ਥਾਲੀਆਂ ਖੜਕਾ ਕੇ ਕੀਤਾ "ਮਨ ਕੀ ਬਾਤ " ਖਿਲਾਫ਼ ਰੋਸ ਪ੍ਰਦਰਸ਼ਨ

 

ਸੰਗਰੂਰ (ਸੁੱਖੀ ਛੰਨਾਂ) ਕੇਂਦਰ ਸਰਕਾਰ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨਾਂ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਮਨ ਕੀ ਬਾਤ ਦਾ ਵਿਰੋਧ ਕਰਦਿਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਥਾਲੀਆਂ ਖੜਕਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਟੋਲ ਪਲਾਜਾ ਲੱਡਾ ਤੇ ਚੱਲ ਰਹੇ ਰੋਸ਼ ਪ੍ਰਦਰਸ਼ਨ ਕਰਕੇ ਥਾਲੀਆਂ ਖੜਕਾਉਣ ਮੌਕੇ ਗੱਲਬਾਤ ਕਰਦਿਆਂ ਸਾਇੰਟੇਫਿਕ ਅਵੇਅਰਨੈਸ ਫੋਰਮ ਦੇ ਪ੍ਰਧਾਨ ਡਾਕਟਰ ਅਮਰਜੀਤ ਮਾਨ ਪ੍ਰੋਫੈਸਰ ਸੰਤੋਖ ਕੌਰ ਸੁਖਵਿੰਦਰ ਕੌਰ ਸਿੱਧੂ ਅਤੇ ਡਾਕਟਰ ਅਮਨਦੀਪ ਕੌਰ ਗੋਸਲ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਵੱਲੋਂ ਪੇਸ਼ ਖੇਤੀ ਕੰਨੂਨਾ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਜਾਰੀ ਹਨ ਪਰ ਦੂਜੇ ਪਾਸੇ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਇ ਮਨ ਕੀ ਬਾਤ ਕਹਿਣ ਦੇ ਡਰਾਮੇ ਕਰ ਰਹੇ ਹਨ, ਅੱਜ ਸਮੁੱਚੇ ਦੇਸ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਅਤੇ ਦੇਸ਼ ਵਿੱਚ ਹਜ਼ਾਰਾਂ ਥਾਵਾਂ ਤੇ ਰੋਸ਼ ਪ੍ਰਦਰਸ਼ਨ ਕਰ ਰਿਹਾ ਹੈ ਤੇ ਖੇਤੀ ਕਨੂੰਨ ਵਾਪਿਸ ਕਰਨ ਦੀ ਮੰਗ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਪ੍ਰਦਰਸ਼ਨ ਕਰਨ ਵਾਲਿਆਂ ਦੀ ਗੱਲ ਸੁਣਨ ਦੀ ਬਜਾਇ ਅਪਣਾ ਹੀ ਰਾਗ ਅਪਣਾ ਰਹੀ ਹੈ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅੱਜ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਚੱਲ ਰਹੀ ਹੈ ਤੇ ਦੇਸ ਵਿਰੋਧੀ ਫੈਸਲੇ ਲੈ ਰਹੀ ਹੈ ਜੋ ਕਿ ਜਨਤਾ ਲਈ ਘਾਤਕ ਸਿੱਧ ਹੋਣਗੇ । ਕਿਸਾਨ ਆਗੂਆਂ ਕਿਹਾ ਕਿ ਸਰਕਾਰ ਨੇ ਕਰੋਨਾ ਦੀ ਆੜ ਹੇਠ ਦੇਸ ਵਿਰੋਧੀ ਫੈਸਲੇ ਲਏ ਹਨ ਪਰ ਦੇਸ ਦਾ ਕਿਸਾਨ ਮਜਦੂਰ ਇਹਨਾਂ ਫੈਸਲਿਆਂ ਨੂੰ ਵਾਪਸ ਕਰਵਾ ਕੇ ਹੀ ਦਮ ਲਵੇਗਾ । ਇਸ ਮੌਕੇ ਪਰਗਟ ਸਿੰਘ ਲੱਡਾ ਸੈਕਟਰੀ ਗੁਰਜੀਤ ਸਿੰਘ ਗਮਦੂਰ ਸਿੰਘ ਗੁਰਦੇਵ ਸਿੰਘ ਬਲਦੇਵ ਸਿੰਘ ਕੁਲਜੀਤ ਨੰਬਰਦਾਰ ਕੁਲਵਿੰਦਰ ਸਿੰਘ ਛੰਨਾ ਰਾਜਵਿੰਦਰ ਸਿੰਘ ਬਿੱਕਰ ਸਿੰਘ ਗੁਰਜੰਟ ਸਿੰਘ ਹਰਮੇਲ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
Powered by Blogger.