ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ
ਅੰਮ੍ਰਿਤਸਰ (ਫੁਲਜੀਤ ਸਿੰਘ ਵਰਪਾਲ) ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੀ ਵਾਰਡ ਨੰ.37 ’ਚ ਵਾਰਡ ਵਾਸੀਆਂ ਦੀ ਮੱਦਦ ਵਾਸਤੇ ਫ੍ਰੀ ਮੈਡੀਕਲ ਚੈਕਅੱਪ ਕੈਂਪ ਵਾਰਡ ਇੰਚਾਰਜ ਇੰਦਰਜੀਤ ਸਿੰਘ ਪੰਡੋਰੀ ਦੀ ਦੇਖ ਰੇਖ ’ਚ ਲਗਾਇਆ ਗਿਆ। ਜਿਸ ਦਾ ਉਦਘਾਟਨ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕੀਤਾ। ਇਸ ਮੋਕੇ ’ਤੇ ਗੱਲਬਾਤ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮਹਿੰਗਾਈ ਕਾਰਨ ਬਹੁਤ ਸਾਰੇ ਲੋੜਵੰਦ ਲੋਕ ਆਪਣਾ ਇਲਾਜ ਕਰਵਾਉਣ ਤੋਂ ਅਸਮੱਰਥ ਹੁੰਦੇ ਹਨ ਜਿੰਨਾ ਦੀ ਮੱਦਦ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਦੱਖਣੀ ’ਚ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਏ ਜਾ ਰਹੇ ਹਨ। ਉਨਾ ਕਿਹਾ ਕਿ ਇਹ ਨੇਕ ਸੇਵਾ ਦਾ ਕਾਰਜ ਅੱਗੇ ਵੀ ਨਿਰੰਤਰ ਜਾਰੀ ਰਹੇਗਾ ਤੇ ਹਲਕਾ ਦੱਖਣੀ ਦੀਆ ਵੱਖ-ਵੱਖ ਵਾਰਡਾਂ ’ਚ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਏ ਜਾਣਗੇਂ। ਇਸ ਮੋਕੇ ’ਤੇ ਤਲਬੀਰ ਸਿੰਘ ਗਿੱਲ ਨੇ ਰੋਗੀਆ ਨੂੰ ਫ੍ਰੀ ਦਵਾਈਆ ਵੰਡੀਆ ਤੇ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਵੀ ਕੀਤਾ। ਇਸ ਮੋਕੇ ਨਰਿੰਦਰ ਸਿੰਘ ਬਿੱਟੂ ਐਮ.ਆਰ., ਬਰਜਿੰਦਰ ਸਿੰਘ ਟਿੰਕੂ, ਇੰਦਰਜੀਤ ਸਿੰਘ ਸੋਢੀ, ਗੁਰਦਿਆਲ ਸਿੰਘ ਭੁੱਲਰ, ਸੁਖਪਾਲ ਸਿੰਘ ਬਾਜਵਾ, ਸੁਰਿੰਦਰ ਸਿੰਘ ਸਟੇਨੋ, ਰਾਜਪਾਲ ਸਿੰਘ ਨਾਗੀ, ਬਾਬਾ ਗੁਲਸ਼ਨ ਸਿੰਘ, ਕਰਨਜੀਤ ਸਿੰਘ ਖਾਲੜਾ, ਭੁਪਿੰਦਰਪਾਲ ਸਿੰਘ, ਸਮਸ਼ੇਰ ਸਿੰਘ, ਸੂਬਾ ਸਿੰਘ, ਨੱਥਾ ਸਿੰਘ, ਮਨਦੀਪ ਸਿੰਘ ਬਰਾੜ, ਗੁਰਪੂਰਨ ਸਿੰਘ, ਰਣਜੀਤ ਸਿੰਘ ਤਰਨਤਾਰਨੀ, ਜਗਦੀਸ਼ ਸਿੰਘ ਦੀਸ਼ਾ, ਜੀਵਨ ਸਿੰਘ ਜੇ.ਈ., ਕੁਲਦੀਪ ਸਿੰਘ, ਸੁਰਜੀਤ ਸਿੰਘ ਕੰਡਾਂ, ਕੁਲਵਿੰਦਰਜੀਤ ਸਿੰਘ ਕੁਕੂ, ਸੁਰਿੰਦਰ ਸਿੰਘ ਰਾਜੂ, ਜੋਗਾ ਸਿੰਘ, ਤਜਿੰਦਰ ਸਿੰਘ ਵਿੱਕੀ, ਗੁਰਨਾਮ ਸਿੰਘ ਫੋਜੀ ਤੇ ਹੋਰ ਵੀ ਵਾਰਡ ਵਾਸੀ ਮੋਜੂਦ ਸਨ।