ਵਿਧਾਇਕ ਘੁਬਾਇਆ ਨੇ ਪੰਜਾਹ ਲੱਖ ਰੁਪਏ ਦੇ ਪ੍ਰੋਜੈਕਟ ਦੇ ਕੰਮਾਂ ਨੂੰ ਚਾਲੂ ਕਰਵਾਇਆ

 

ਫਾਜ਼ਿਲਕਾ (ਅਰੋੜਾ) ਅੱਜ ਫਾਜ਼ਿਲਕਾ ਦੇ ਵਾਰਡ ਨੰਬਰ 25 ਨਵੀ ਆਬਾਦੀ ਚ ਪੱਕੀਆਂ ਸੜਕਾਂ ਅਤੇ ਨਾਲੀਆਂ ਦੇ ਕੰਮ ਚਾਲੂ ਕੀਤੇ ਗਏ ਗਏ। ਇਸ ਮੌਕੇ ਹਲਕਾ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਅਪਣੇ ਹੱਥੀਂ ਕਹੀ ਨਾਲ ਟੱਕ ਲਗਾ ਕੇ ਬਣ ਰਹੀ ਸੜਕ ਦਾ ਕੰਮ ਚਾਲੂ ਕੀਤਾ ਜੋ ਲੱਗਪਗ 50 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਵੇਗੀ। ਦੱਸਣਯੋਗ ਹੈ ਕਿ ਇਸ ਵਾਰਡ ਦੀਆ ਦੋ ਸੜਕਾਂ ਬਣ ਕੇ ਤਿਆਰ ਹੋ ਗਈਆ ਹਨ ਬਾਕੀ ਦਾ ਕੰਮ ਚੱਲ ਰਿਹਾ ਹੈ। ਸ. ਘੁਬਾਇਆ ਨੇ ਕਿਹਾ ਕਿ ਵਾਰਡ ਨੰਬਰ 25 ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਹੂਲਤਾਂ ਤੋ ਵਾਂਝਾ ਰਹੇ ਰਿਹਾ ਹੈ ਪਰ ਮੈ ਫਾਜ਼ਿਲਕਾ ਸ਼ਹਿਰ ਨੂੰ ਮਿਨੀ ਚੰਡੀਗੜ ਵਾਂਗ ਦੇਖਣਾ ਚਾਹਾਂਗ। ਇਸ ਮੌਕੇ ਮਿਉਂਸੀਪਲ ਕਮੇਟੀ ਦਾ ਸਾਰਾ ਪ੍ਰਸ਼ਾਸਨ ਮੌਕੇ ਤੇ ਬੁਲਾ ਕੇ ਲੋਕਾਂ ਦੀਆ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਬੁਲਾ ਕੇ ਹੱਲ ਕਰਵਾਈਆ। ਸ਼੍ਰੀ ਚੌਧਰੀ ਰਮੇਸ਼ ਕੁਮਾਰ ਨੇ ਘੁਬਾਇਆ ਜੀ ਦੇ ਨਾਲ ਆਈ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁਰਿੰਦਰ ਕੁਮਾਰ ਕਾਲੜਾ ਬਲਾਕ ਪ੍ਰਧਾਨ,ਰਿਤੇਸ਼ ਗਗਨੇਜਾ ਜ਼ਿਲ੍ਹਾ ਪ੍ਰਧਾਨ ਬਾਰ ਐਸੋਸੀਏਸ਼ਨ ਫਾਜ਼ਿਲਕਾ, ਸੁਰਿੰਦਰ ਕੁਮਾਰ ਸਚਦੇਵਾ ਐਡਵੋਕੇਟ, ਕੌਸ਼ਲ ਬੁਕ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਿੰਟੂ ਕਾਮਰਾ ਹਲਕਾ ਇਨਚਾਰਜ, ਬੰਸੀ ਲਾਲ ਸਮਾਂ, ਬਲਦੇਵ ਸਿੰਘ ਭੱਟੀ, ਕਾਲੀ ਠਠੱਈ, ਹੈਪੀ ਸਾਮਾਂ, ਸੰਦੀਪ ਕੁਮਾਰ, ਭਗਵਾਨ ਦਾਸ, ਓਮ ਪ੍ਰਕਾਸ਼ ਕੰਬੋਜ, ਰੌਸ਼ਨ ਲਾਲ ਪ੍ਰਜਾਪਤ, ਸ਼ਗਨ ਲਾਲ, ਗੁਰਜੀਤ ਸਿੰਘ ਗਿੱਲ ਸਰਪੰਚ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ, ਹਰਬੰਸ ਸਿੰਘ ਪੀ ਏ, ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ।
Powered by Blogger.