ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਾਣਮੱਤੀਆਂ ਸਖਸ਼ੀਅਤਾਂ ਸਨਮਾਨਿਤ ਅਤੇ ਲੋੜਵੰਦਾ ਨੂੰ ਗਰਮ ਕੰਬਲ ਵੰਡੇ

 

ਸੰਗਰੂਰ (ਸੁੱਖੀ ਛੰਨਾਂ) ਨੇੜਲੇ ਪਿੰਡ ਉੱਭਾਵਾਲ ਵਿਖੇ ਬਾਬਾ ਸਿੱਧਸਰ ਸਮਾਜ ਸੇਵੀ ਸੰਸਥਾ ਅਤੇ ਗ੍ਰਾਮ ਪੰਚਾਇਤ, ਬਾਬਾ ਵਿਸਵਕਰਮਾ ਕਮੇਟੀ ਅਤੇ ਸਹੀਦ ਊਧਮ ਸਿੰਘ ਕਲੱਬ ਵੱਲੋਂ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਹ ਦੇ ਕਰੀਬ ਲੋੜਵੰਦ ਵਿਅਕਤੀਆਂ ਨੂੰ ਗਰਮ ਕੰਬਲ ਵੰਡੇ ਗਏ ਅਤੇ ਇਲਾਕੇ ਅਤੇ ਪਿੰਡ ਦਾ ਨਾਮ ਰੌਸ਼ਨ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਪਿੰਡ ਦੇ ਸਾਬਕਾ ਸਰਪੰਚ ਪਾਲੀ ਕਮਲ ਅਤੇ ਮੱਖਣ ਸ਼ਰਮਾ ਦੀ ਯੋਗ ਅਗਵਾਈ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਸਿਵਲ ਸਰਜਨ ਸੰਗਰੂਰ ਡਾਕਟਰ ਰਾਜ ਕੁਮਾਰ, ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਥਾਣਾ ਸਦਰ ਲੌਂਗੋਵਾਲ ਦੇ ਮੁਖੀ ਜਰਨੈਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਅਤੇ ਚੌਕੀ ਇੰਚਾਰਜ ਬਡਰੁੱਖਾਂ ਗੁਰਮੇਲ ਸਿੰਘ ਅਤੇ ਸਰਪੰਚ ਅਮਨਦੀਪ ਸਿੰਘ ਕਾਂਝਲਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਪਾਲੀ ਕਮਲ ਅਤੇ ਮੱਖਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਜਿੱਥੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਦੇ ਸਨਮਾਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤੇ ਨਾਲ ਹੀ ਠੰਢ ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਲੋੜਵੰਦ ਵਿਅਕਤੀਆਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ ਗਈ ਹੈ ਜਿਸ ਤਹਿਤ ਅੱਜ ਪੰਜਾਬ ਦੇ ਕਰੀਬ ਵਿਅਕਤੀਆਂ ਨੂੰ ਕੰਵਲ ਵੰਡੇ ਗਏ ਹਨ। ਅੱਜ ਕਿਤੇ ਗਏ ਸਨਮਾਨਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਪਿੰਡ ਦੀ ਜੰਮਪਲ ਸਟੇਟ ਅਵਾਰਡੀ ਅਧਿਆਪਕ ਨਿਸ਼ਾ ਸ਼ਰਮਾ ਸਰਕਾਰੀ ਸਕੂਲ ਹਰੀਪੁਰਾ ਬਸਤੀ ਸੰਗਰੂਰ, ਸਟੇਟ ਅਵਾਰਡੀ ਅਧਿਆਪਕਾ ਜਸਵਿੰਦਰ ਕੌਰ ਖੇੜੀ ਗਿੱਲਾਂ, ਕੌਮੀ ਸੋਚ ਦੇ ਪੱਤਰਕਾਰ ਸੁਖਵੀਰ ਕੌਰ ਅਤੇ 53 ਵਾਰ ਖੂਨ ਦਾਨ ਕਰਨ ਵਾਲੇ ਵਿਜੈ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਪੱਪੀ ਪੰਚ, ਨਿਰਭੈ ਸਿੰਘ ਪੰਚ, ਗੁਰੂ ਸਿੰਘ ਪੰਚ, ਸਤਨਾਮ ਸਿੰਘ, ਭੋਲਾ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਸੁੱਖਾ, ਮੱਘਰ ਸਿੰਘ ਪੰਚਾਇਤ ਸਕੱਤਰ, ਜਗਰੂਪ ਸਿੰਘ ਕਲੱਬ ਪ੍ਰਧਾਨ, ਗੁਰਦਰਸ਼ਨ ਸਿੰਘ, ਗੁਰਚਰਨ ਸਿੰਘ ਮਾਨ, ਜਸਵਿੰਦਰ ਸਿੰਘ ਕਾਕਾ, ਪਰਮਜੀਤ ਸਿੰਘ ਪੰਮੀ, ਪਵਿੱਤਰ ਸਿੰਘ, ਲਾਲੀ ਸਿੰਘ ਸੋਹੀ, ਹਰਦੀਪ ਸ਼ਰਮਾ, ਸੁਰਜੀਤ ਸਿੰਘ, ਅਵਤਾਰ ਸਿੰਘ ਤਾਰੀ, ਬਿੱਕਰ ਸਿੰਘ, ਕੁਲਦੀਪ ਸ਼ਰਮਾ, ਧੰਨਦੇਵ ਸਿੰਘ, ਕੁਲਵੰਤ ਸਿੰਘ ਪ੍ਰਧਾਨ, ਮੇਲਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ, ਗੀਤਕਾਰ ਪ੍ਰੀਤ ਉੱਭਾ ਵਾਲੀਆ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Powered by Blogger.