ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ- ਚੋਹਾਨ

 

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਅੰਬਾਨੀ ਅਡਾਨੀਆ ਦੀ ਦਲਾਲ ਅਤੇ ਆਰ ਐਸ ਐਸ ਦੀ ਅਗਵਾਈ ਹੇਠ ਚਲ ਰਹੀ ਮੋਦੀ ਸਰਕਾਰ ਦੇਸ ਨੂੰ ਆਰਥਿਕ,ਸਮਾਜਿਕ ਅਤੇ ਰਾਜਨਿਤਕ ਤੌਰ ਤੇ ਕਮਜੋਰ ਕਰਕੇ ਹੋਲੀ ਹੋਲੀ ਦੇਸ਼ ਦੇ ਲੋਕ ਤੰਤਰੀ ਢਾਚੇ ਨੂੰ ਤੋੜ ਰਹੀ ਹੈ। ਕਰੋਨਾ ਵਾਇਰਸ ਮਹਾਮਾਰੀ ਸੰਕਟ ਸਮੇ ਲੋਕਾ ਦੀ ਬਾਂਹ ਫੜਨ ਦੀ ਬਜਾਏ ਇਸ ਆੜ ਮਜਦੂਰ ਵਿਰੋਧੀ ਕਿਰਤ ਕਾਨੂੰਨ,ਤਿੰਨ ਖੇਤੀ ਵਿਰੋਧੀ ਸਮੇਤ ਕਾਲੇ ਕਾਨੂੰਨਾ ਨੂੰ ਗੈਰ ਸੰਵਿਧਾਨਕ ਤਰੀਕੇ ਨਾਲ ਲਾਗੂ ਕਰਕੇ ਦੇਸ ਨੂੰ ਤੋੜਨ ਦਾ ਕੰਮ ਕੀਤਾ ਹੈ ਅਤੇ ਦੇਸ ਦੀ ਏਕਤਾ, ਅਖੰਡਤਾ, ਭਵਿੱਖ ਦੀ ਹੋਦ ਨੂੰ ਲੈ ਕਿ ਦੇਸ਼ ਦੀਆ ਕਿਸਾਨ ਜਥੇਬੰਦੀਆ ਵੱਲੋ ਦਿੱਲੀ ਵਿਖੇ ਸੰਘਰਸ ਕੀਤਾ ਜਾ ਰਿਹਾ ਹੈ। ਉੱਕਤ ਸ਼ਬਦਾਂ ਦਾ ਪ੍ਰਗਾਟਾਵਾ ਕੁੱਲ ਹਿੰਦ ਕਿਸਾਨ ਸਭਾ ਵੱਲੋ ਵਾਰਡ ਨੰਬਰ 25 ਵਿਖੇ ਮੋਦੀ ਸਰਕਾਰ ਦੀ ਅਰਥੀ ਫੂਕਣ ਸਮੇ ਕਾਮਰੇਡ ਕ੍ਰਿਸਨ ਚੋਹਾਨ ਨੇ ਹਾਜਰ ਸਾਥੀਆ ਨਾਲ ਸਾਝਾਂ ਕੀਤਾ। ਇਸ ਸਮੇ ਸੀ ਪੀ ਆਈ ਦੇ ਸਹਿਰੀ ਸਕੱਤਰ ਰਤਨ ਭੋਲਾ, ਏਟਕ ਆਗੂ ਦਰਸਨ ਪੰਧੇਰ ਨੇ ਕਿਹਾ ਕਿ ਕਾਲੇ ਕਾਨੂੰਨਾ ਨੂੰ ਲੈ ਕਿ ਕੀਤਾ ਜਾ ਰਿਹਾ ਸੰਘਰਸ, ਹੁਣ ਪੂਰੀ ਦੂਨੀਆ ਦਾ ਸੰਘਰਸ ਬਣ ਚੁੱਕਾ ਹੈ ਤੇ ਇਹਨਾ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਸੰਘਰਸ ਜਾਰੀ ਰਹੇਗਾ। ਇਸ ਸਮੇ ਸੰਘਰਸ ਕਿਸਾਨ ਘੋਲ ਵਿੱਚ ਸਹੀਦ ਹੋਏ ਸਾਥੀਆ ਨੂੰ ਸਰਧਾਜਲੀ ਭੇਂਟ ਕੀਤੀ ਗਈ। ਇਸ ਸਮੇ ਨੋਜਵਾਨ ਸਭਾ ਦੇ ਬਲਜਿੰਦਰ ਬੱਬੂ, ਸੁਖਵਿੰਦਰ ਸਿੰਘ ਸੁੱਖੀ, ਸਾਬਕਾ ਐਮ ਸੀ ਬਲਵੀਰ ਸਿੰਘ ਬੀਰਾ,ਬਲਵਿੰਦਰ ਸਿੰਘ ਸੀਸੀਆਈ, ਨਛੱਤਰ ਬੰਧੂ, ਮੱਘਰ ਸਿੰਘ ਐਮ ਸੀ ਆਦਿ ਆਗੂਆ ਨੇ ਸੰਬੋਧਨ ਕੀਤਾ।
Powered by Blogger.