ਰਣਜੀਤ ਸਿੰਘ ਰਾਣਾ ਦੇ ਕਤਲ ਦੀ ਗੁੱਥੀ ਸੁਲਝੀ

 




ਸ੍ਰੀ ਮੁਕਤਸਰ ਸਾਹਿਬ (ਬਿਓਰੋ)
ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਦੀਆਂ ਹਦਾਇਤਾਂ ਤਹਿਤ ਸ੍ਰੀ ਰਾਜਪਾਲ ਹੁੰਦਲ ਐਸ.ਪੀ ਡੀ. ਅਤੇ ਸ੍ਰੀ ਜਸਮੀਤ ਸਿੰਘ ਡੀ.ਐਸ.ਪੀ ਡੀ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ ਅਤੇ ਐਸ.ਆਈ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਵੱਲੋਂ ਮਿਤੀ 22/10/2020 ਨੂੰ ਪਿੰਡ ਔਲਖ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਅ ਲਿਆ ਹੈ। ਮਿਤੀ 22/10/2020 ਨੂੰ ਰਣਜੀਤ ਸਿੰਘ ਰਾਣਾ ਪਿੰਡ ਔਲਖ ਵਿੱਖੇ ਕਤਲ ਹੋ ਗਿਆ ਸੀ ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ 172 ਮਿਤੀ 22/10.2020 ਅ/ਧ 302,148,149 120 ਬੀ ਹਿੰ:ਦੰ 25,27, ਅਸਲਾ ਐਕਟ ਥਾਣਾ ਸਦਰ ਮਲੋਟ ਅਣਪਛਾਤਿਆਂ ਵਿਅਕਤੀਆ ਤੇ ਦਰਜ ਰਜਿਸ਼ਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ। ਸ੍ਰੀ ਰਾਜਪਾਲ ਸਿੰਘ ਹੁੰਦਲ ਐਸ.ਪੀ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀ ਮਿਹਨਤ ਨਾਲ ਅੱਜ ਸਫਲਤਾ ਹਾਸਲ ਕਰਦਿਆਂ ਦੋਸ਼ੀ ਪਵਨ ਨਹਿਰਾ ਪੁੱਤਰ ਦੇਆ ਰਾਮ ਵਾਸੀ ਬੜੂਕਾ ਜਿਲ੍ਹਾ ਗੁਰੂ ਗਰਾਮ ਹਰਿਆਣਾ ਨੂੰ ਜੋ ਕੇ ਉੱਕਤ ਮੁਕੱਦਮਾ ਵਿੱਚ ਪਰਟੈਕਸ਼ਨ ਵਰੰਟ ਪਰ ਲਿਆ ਕਿ ਸਖਤੀ ਨਾਲ ਪੁਛਗਿੱਛ ਕੀਤੀ ਗਈ। ਪੁਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਆਪਣੇ ਸਾਥੀ ਮੌਨੂ ਉਰਫ ਸੁੱਖਾ, ਜਸਪਾਲ ਸਿੰਘ ਉਰਫ ਸਰਪੰਚ ਵਾਸੀ ਹਰਿਆਣਾ ਨਾਲ ਮਿਲ ਕੇ ਰਣਜੀਤ ਸਿੰਘ ਉਰਫ ਰਾਣਾ ਦਾ ਕਤਲ ਕੀਤਾ ਸੀ। ਦੋਸ਼ੀ ਪਵਨ ਨਹਿਰਾ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਮੌਕੇ ਪਰ ਵਰਤੇ ਹਥਿਆਰ 2 ਪਿਸਤੋਲ 30 ਬੋਰ ਬ੍ਰਾਮਦ ਕਰਵਾਏ ਗਏ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।
Powered by Blogger.