ਆਈ.ਜੀ ਫਰੀਦਕੋਟ ਰੇਂਜ਼ ਕੌਸ਼ਤੁਭ ਸ਼ਰਮਾਂ ਨੇ ਲਿਆ ਮੇਲਾ ਮਾਘੀ ਸਬੰਧੀ ਜਾਇਜ਼ਾ

 

ਸ੍ਰੀ ਮੁਕਤਸਰ ਸਾਹਿਬ(ਅਰੋੜਾ) ਸ੍ਰੀ ਕੌਸ਼ਤੁਭ ਸ਼ਰਮਾਂ ਆਈ.ਜੀ.ਪੀ ਰੇਜ਼ ਫਰੀਦਕੋਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿੱਖੇ ਪਹੁੰਚ ਕੇ ਮਾਘੀ ਮੇਲੇ ਦੀਆਂ ਤਿਆਰੀਆਂ ਅਤੇ ਲੋਕਾਂ ਦੀ ਸੁਰੱਖਿਆਂ ਲਈ ਸ਼ਹਿਰ ਦੇ ਵੱਖ ਵੱਖ ਥਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਐਸ.ਐਸ.ਪੀ ਦਫਤਰ ਵਿਖੇ ਮੀਟਿੰਗ ਆਯੋੋਜਿਤ ਕੀਤੀ ਗਈ, ਮੀਟਿੰਗ ਵਿੱਚ ਮੇਲੇ ਮਾਘੀ ਦੌਰਾਨ ਸੁਰੱਖਿਆਂ ਪ੍ਰਬੰਧਾ ਨੂੰ ਜਾਣਿਆ ਗਿਆ। ਇਸ ਮੀਟਿੰਗ ਵਿੱਚ ਗੁਰਮੇਲ ਸਿੰਘ ਧਾਲੀਵਾਲ ਐਸ.ਪੀ ਐੱਚ, ਕੁਲਵੰਤ ਰਾਏ ਐਸ.ਪੀ ਪੀ.ਬੀ.ਆਈ, ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ ਅਤੇ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਦਫਤਰ ਸਟਾਫ ਹਾਜ਼ਰ ਸਨ। ਇਸ ਮੌਕੇ ਆਈ.ਜੀ ਸ੍ਰੀ ਕੌਸ਼ਤੁਭ ਸ਼ਰਮਾਂ ਨੇ ਦੱਸਿਆਂ ਕਿ ਅੱਜ ਸ੍ਰੀ ਮੁਕਤਸਰ ਸਾਹਿਬ ਵਿੱਖੇ ਪਹੁੰਚ ਕੇ ਮੇਲੇ ਮਾਘੀ ਵਿੱਚ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇਂ ਇਸ ਲਈ ਸਾਡੇ ਵੱਲੋਂ ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੇ ਜਾ ਕੇ ਜਾਇਜਾ ਲਿਆ ਗਿਆ। ਉਨਾਂ ਨੇ ਮੀਡੀਆਂ ਨਾਲ ਗੱਲਬਾਤ ਦੌਰਾਨ ਦੱਸਿਆਂ ਕਿ ਮੇਲੇ ਮਾਘੀ ਅੰਦਰ ਜੋ ਸੰਗਤ ਆਉਣੀ ਹੈ ਸੰਗਤ ਲਈ ਵਹੀਕਲਾ ਦੀ ਪਾਰਕਿੰਗ ਲਈ ਵਿਸ਼ੇਸ਼ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਸ਼ਹਿਰ ਅੰਦਰ ਟ੍ਰੈਫਿਕ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਤਾਂ ਕਿ ਸ਼ਹਿਰ ਵਿੱਚੋਂ ਹੋਰ ਸ਼ਹਿਰਾਂ ਵਿੱਚ ਜਾਣ ਵਾਲੇ ਵਹੀਕਲਾ ਨੂੰ ਕੋਈ ਮੁਸ਼ਕਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਮੇਲੇ ਮਾਘੀ ਦੌਰਾਨ ਸ਼ਹਿਰ 7 ਸੈਕਟਰਾ ਵਿੱਚ ਵੰਡ ਕੇ ਹਰ ਇੱਕ ਸੈਕਟਰ ਵਿਚ ਪੁਲਿਸ ਫੋਰਸ ਨੂੰ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮੇਲਾ ਮਾਘੀ ਦੌਰਾਨ ਵਿਸ਼ੇਸ਼ ਡਰੋਨ ਕੈਮਰਿਆਂ ਰਾਂਹੀ ਸ਼ਰਾਰਤੀ ਅਨਸਰਾਂ ਤੇ ਨਿਗ੍ਹਾਂ ਰੱਖੀ ਜਾਵੇਗੀ । ਉਨ੍ਹਾਂ ਕਿਹਾ ਲੋਕਾਂ ਲਈ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਣ ਸਮੇਂ ਕਿਸੇ ਕੋਈ ਮੁਸ਼ਕਲ ਨਾ ਆਵੇ ਇਸ ਲਈ ਗੁਰੂਦੁਆਰਾ ਸਾਹਿਬ ਦੇ 7 ਨਾਕਿਆਂ ਤੇ ਪੂਰਨ ਸੁਰੱਖਿਆਂ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਸ੍ਰੀ ਕੌਸ਼ਤੁਭ ਸ਼ਰਮਾਂ ਆਈ.ਜੀ ਵੱਲੋਂ ਗੁਰੂਦਵਾਰਾ ਸਹਿਬ ਵਿੱਖੇ ਨਤਮਸਤਕ ਹੋ ਕੇ ਗੁਰਦੁਆਰਾ ਸਾਹਿਬ ਜੀ ਦੇ ਮਨੇਜਰ ਸ਼ੁਮੇਰ ਸਿੰਘ ਅਤੇ ਪ੍ਰਬੰਧਕਾਂ ਨਾਲ ਗੁਰਦੁਆਰਾ ਸਹਿਬ ਦੇ ਅੰਦਰੂਨੀ ਸੁਰੱਖਿਆ ਲਈ ਮੀਟਿੰਗ ਕੀਤੀ ਗਈ। ਆਈ.ਜੀ ਕੌਸ਼ਤੁਭ ਸ਼ਰਮਾਂ ਜੀ ਨੇ ਕਿਹਾ ਕਿ ਮੇਲੇ ਮਾਘੀ ਦੌਰਾਨ ਕੋਵਿਡ 19 ਬਿਮਾਰੀ ਬਾਰੇ ਲੋਕਾਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਜਿਸ ਤੇ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਵਰਤਨ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਪੁਲਿਸ ਵੱਲੋਂ ਅਲੱਗ ਅਲੱਗ ਥਾਵਾਂ ਤੇ ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣਗੇ।
Powered by Blogger.