ਸੰਗਰੂਰ ਅਬਰੌਡ ਕੰਸਲਟੈੰਟ ਐਸੋਸੀਏਸਨ ਵੱਲੋਂ ਕਿਸਾਨ ਅੰਦੋਲਨ ਵਿੱਚ ਵੰਡੀਆਂ ਗਈਆਂ ਗਰਮ ਜੁਰਾਬਾਂ

 

ਸੰਗਰੂਰ (ਸੁੱਖੀ ਛੰਨਾਂ) ਖੇਤੀ ਕਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਲਈ ਆਏ ਦਿਨ ਸਮਾਜ ਸੇਵੀ ਜਥੇਬੰਦੀਆਂ ਮੂਹਰੇ ਆ ਕੇ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾ ਰਹੀਆਂ ਹਨ। ਠੰਡ ਦੇ ਮੌਸਮ ਨੂੰ ਵੇਖਦਿਆਂ ਸੰਗਰੂਰ ਅਬਰੌਡ ਕੰਸਲਟੈਂਟ ਐਸੋਸੀਏਸ਼ਨ ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ਤੇ ਕਿਸਾਨ ਅੰਦੋਲਨ ਵਿੱਚ ਮੌਜੂਦ ਕਿਸਾਨਾਂ ਨੂੰ ਪੰਦਰਾਂ ਹਜ਼ਾਰ ਦੇ ਕਰੀਬ ਗਰਮ ਜੁਰਾਬਾਂ ਦੇ ਜੋੜੇ ਵੰਡੇ ਗਏ ਅਤੇ ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਇਸ ਅੰਦੋਲਨ ਤਹਿਤ ਹਰ ਸੰਭਵ ਮਦਦ ਕਰਨ ਲਈ ਉਨ੍ਹਾਂ ਦੀ ਐਸੋਸੀਏਸ਼ਨ ਦਿਨ ਰਾਤ ਤੱਤਪਰ ਰਹੇਗੀ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਕਿਹਾ ਕਿ ਕੜਾਕੇ ਦੀ ਠੰਢ ਵਿਚ ਧਰਨਾ ਦੇ ਰਹੇ ਲੋਕਾਂ ਦੀ ਮਦਦ ਲਈ ਜ਼ੁਰਾਬਾਂ ਅਤੇ ਗਰਮ ਕੱਪੜਿਆਂ ਦਾ ਯੋਗਦਾਨ ਦੇਣਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਹੋਰ ਸਮਾਜਸੇਵੀ ਲੋਕ ਵੀ ਇਸ ਅੰਦੋਲਨ ਵਿੱਚ ਅਪਣਾ ਫਰਜ ਨਿਭਾਉਣਗੇ ਤੇ ਮੱਦਦ ਕਰਨਗੇ ਕਿਉਂਕਿ ਇਹ ਅੰਦੋਲਨ ਇਕੱਲੇ ਕਿਸਾਨ ਦਾ ਹੀ ਨਹੀਂ ਬਲਕਿ ਹਰ ਉਸ ਇਨਸਾਨ ਦਾ ਹੈ ਜੋ ਭੋਜਨ ਖਾਦਾਂ ਹੈ ਤੇ ਜੇਕਰ ਕਿਸਾਨ ਬਚੇਗਾ ਤਾਂ ਭੋਜਨ ਲਈ ਅੰਨ ਮਿਲੇਗਾ। ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਅਲੀਸ਼ੇਰ ਨੇ ਕਿਹਾ ਕਿ ਉਨ੍ਹਾਂ ਸੋਸ਼ਲ ਮੀਡੀਆ ਉੱਤੇ ਕੰਵਰ ਗਰੇਵਾਲ ਵੱਲੋਂ ਜਾਰੀ ਇਕ ਵੀਡੀਓ ਵਿਚ ਸੁਣਿਆ ਕਿ ਕਿਸਾਨ ਅੰਦੋਲਨ ਵਿੱਚ ਜੁਰਾਬਾਂ ਦੀ ਸਖ਼ਤ ਜਰੂਰਤ ਹੈ ਤੇ ਉਸ ਤੋਂ ਬਾਅਦ ਉਹਨਾਂ ਅਪਣੇ ਸਾਥੀਆਂ ਨਾਲ ਮਸਵਰਾ ਕਰਕੇ ਇਸ ਕਾਰਜ ਨੂੰ ਕਰਨ ਦੀ ਤੱਤਕਾਲ ਤਿਆਰੀ ਕੀਤੀ ਗਈ, ਜਿਸ ਤਹਿਤ ਅੱਜ ਪੰਦਰਾਂ ਹਜ਼ਾਰ ਜੁਰਾਬਾਂ ਦਾ ਜੋੜਾ ਅੰਦੋਲਨਕਾਰੀਆਂ ਨੂੰ ਵੰਡਿਆ ਗਿਆ ਹੈ। ਇਸ ਕਿਸਾਨ ਅੰਦੋਲਨ ਦੀ ਭਰਪੂਰ ਹਮਾਇਤ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਹ ਤਿੰਨੇ ਖੇਤੀ ਕਾਨੂੰਨ ਪੂਰੀ ਤੌਰ ਤੇ ਕਿਸਾਨ ਅਤੇ ਖੇਤੀ ਦੇ ਵਿਰੋਧੀ ਨੀਤੀਆਂ ਨਾਲ ਸ਼ੁਮਾਰ ਹਨ ਤੇ ਜੇਕਰ ਇਹ ਕਾਨੂੰਨ ਦੇਸ਼ ਵਿੱਚ ਲਾਗੂ ਹੁੰਦੇ ਹਨ ਤਾਂ ਦੇਸ਼ ਦਾ ਕਿਸਾਨ ਅਤੇ ਖੇਤੀ ਖਤਮ ਹੋਣ ਦੇ ਕੰਢੇ ਆ ਜਾਵੇਗੀ ਪ੍ਰੰਤੂ ਪੰਜਾਬ ਦੇ ਜੁਝਾਰੂ ਲੋਕ ਇਹਨਾਂ ਕਨੂੰਨਾਂ ਨੂੰ ਵਾਪਿਸ ਕਰਵਾ ਕੇ ਹੀ ਦਮ ਲੈਣਗੇ ।ਇਸ ਮੋਕੇ ਜੱਗੀ ਢੀਂਡਸਾ ਦ ਐੱਜ ਗਰੁੱਪ ਧੂਰੀ, ਯਾਦਵਿੰਦਰ ਨਿਰਮਾਣ ਸੁਨਾਮ, ਪੰਕਜ ਸੇਠੀ ਸੇਠੀ ਗਰੁੱਪ, ਗੈਰੀ ਜੀ ਫਾਰ ਸੈਵਨ, ਰਣਜੀਤ ਪੈਰਾਗਾਊਨ, ਗਗਨ ਐਨ ਆਰ ਆਈ, ਜਤਿੰਦਰ ਸਿੰਘ, ਵਰਿੰਦਰ ਭੁੱਲਰ ਅਤੇ ਸੰਧੂ ਬਰਦਰਜ਼ ਵੀ ਹਾਜ਼ਰ ਸਨ।
Powered by Blogger.