ਪ੍ਰੈੱਸ ਕਲੱਬ ਅਮਰਗੜ੍ਹ ਨੇ ਫੂਕਿਆ ਐੱਮ. ਪੀ. ਡਿੰਪਾ ਦਾ ਪੁਤਲਾ

 

ਅਮਰਗੜ੍ਹ (ਸੁੱਖੀ ਛੰਨਾਂ) ਪ੍ਰੈੱਸ ਕਲੱਬ ਅਮਰਗੜ੍ਹ ਵੱਲੋਂ ਕਾਂਗਰਸੀ ਐਮ.ਪੀ. ਜਸਬੀਰ ਸਿੰਘ ਡਿੰਪਾ ਦਾ ਪੁਤਲਾ ਬਾਜ਼ਾਰ ਅਮਰਗਡ਼੍ਹ ਵਿਖੇ ਫੂਕਿਆ ਗਿਆ। ਕਾਂਗਰਸ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਐਮ.ਪੀ ਜਸਵੀਰ ਸਿੰਘ ਡਿੰਪਾ ਵੱਲੋਂ ਬੀਤੇ ਦਿਨੀਂ ਇੱਕ ਪੰਜਾਬੀ ਨਿੱਜੀ ਨਿਊਜ਼ ਚੈਨਲ ਦੀ ਮਹਿਲਾ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਦੇ ਕਾਰਨ ਪੂਰੇ ਪੱਤਰਕਾਰ ਭਾਈਚਾਰੇ ਵਿੱਚ ਪਾਏ ਜਾ ਰਹੇ ਰੋਸ ਦੇ ਚੱਲਦਿਆਂ ਪ੍ਰੈੱਸ ਕਲੱਬ ਅਮਰਗਡ਼੍ਹ ਵੱਲੋਂ ਪ੍ਰਧਾਨ ਸੁਖਜਿੰਦਰ ਸਿੰਘ ਝੱਲ ਦੀ ਅਗਵਾਈ ਹੇਠ ਜਿੱਥੇ ਐੱਮ ਪੀ ਡਿੰਪਾ ਦਾ ਪੁਤਲਾ ਫੂਕਿਆ ਗਿਆ ਉਥੇ ਹੀ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਨੂੰ ਲੈ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠੀਆਂ ਹੋਈਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਬੁੱਧੀਜੀਵੀ ਵਰਗ ਨੇ ਮੰਗ ਕੀਤੀ ਕਿ ਔਰਤ ਪੱਤਰਕਾਰ ਨਾਲ ਬਦਸਲੂਕੀ ਕਰਨ ਵਾਲੇ ਇਸ ਕਾਂਗਰਸੀ ਮੈਂਬਰ ਪਾਰਲੀਮੈਂਟ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਆਗੂ ਮਨਸ਼ਾਂਤ ਸਿੰਘ ਜਲਾਲਗੜ੍ਹ, ਜੋਰਾ ਸਿੰਘ ਚੀਮਾ, ਜਗਜੀਤ ਸਿੰਘ ਸੰਧੂ ਝੱਲ, ਸਾਬਕਾ ਸਰਪੰਚ ਗੁਰਦੀਪ ਸਿੰਘ ਝੱਲ, ਮਾਸਟਰ ਕੁਲਵੰਤ ਸਿੰਘ ਅਮਰਗਡ਼੍ਹ, ਮਨੀ ਭੁੱਲਰਾਂ, ਕੁਲਵੰਤ ਸਿੰਘ ਭੱਟੀਆਂ, ਜਗਮੋਹਣ ਸਿੰਘ ਅਮਰਗਡ਼੍, ਮਾਸਟਰ ਗੁਰਵਿੰਦਰ ਸਿੰਘ ਅਮਰਗਡ਼੍ਹ, ਗੁਰਜੀਤ ਸਿੰਘ ਬੁਰਜ, ਸਰੂਪ ਸਿੰਘ ਸੰਧੂ, ਨਿਰਮਲ ਸਿੰਘ ਲਾਡੀ ਆਦਿ ਤੋਂ ਇਲਾਵਾ ਰਾਜਿੰਦਰ ਜੈਦਕਾ, ਕੁਲਵੰਤ ਸਿੰਘ ਮੁਹਾਲੀ, ਬਲਵਿੰਦਰ ਸਿੰਘ ਸ਼ੇਰਗਿੱਲ, ਜਗਦੀਸ਼ ਗੁਪਤਾ, ਸੁਖਵਿੰਦਰ ਸਿੰਘ ਲਸੋਈ, ਰਣਧੀਰ ਸਿੰਘ ਮੁਹਾਲਾ, ਮਨਜੀਤ ਸਿੰਘ ਸੋਹੀ ਬਾਗੜੀਆਂ, ਵਰਿੰਦਰ ਗਿੱਲ ਅਮਰਗਡ਼੍ਹ, ਗੁਰਜੰਟ ਸਿੰਘ ਢਢੋਗਲ ਆਦਿ ਹਾਜ਼ਰ ਸਨ।
Powered by Blogger.