ਟੈਕਸ ਬਾਰ ਐਸੋਸੀਏਸ਼ਨ ਫਰੀਦਕੋਟ ਦੀ ਸਰਬਸੰਮਤੀ ਨਾਲ ਚੋਣ ਮੁਕੰਮਲ
ਫਰੀਦਕੋਟ (ਅਸ਼ੋਕ ਦੂਆ) ਟੈਕਸ ਬਾਰ ਐਸੋਸੀਏਸ਼ਨ ਫਰੀਦਕੋਟ ਦੀ ਟੀਮ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ। ਟੈਕਸ ਬਾਰ ਐਸੋਸੀਏਸ਼ਨ ਫਰੀਦਕੋਟ ਦੇ ਅਜੀਤ ਜੈਨ ਦੀ ਅਗਵਾਈ ਹੇਠ ਅਸ਼ੀਸ਼ ਬਿੱਲਾ ਨੂੰ ਪ੍ਰਧਾਨ ਚੁਣਿਆ ਗਿਆ। ਇਹ ਮੀਟਿੰਗ ਫਰੀਦਕੋਟ ਦੇ ਸ਼ਾਹੀ ਹਵੇਲੀ ‘ਚ ਕੀਤੀ ਗਈ। ਇਸ ਮੌਕੇ ‘ਤੇ ਸਰਬਸੰਮਤੀ ਨਾਲ ਵਾਇਸ ਪ੍ਰਧਾਨ ਮੁਨੀਸ਼ ਮਹੇਸ਼ਵਾਰੀ, ਜਰਨਲ ਸੈਕਟਰੀ ਭੂਸ਼ਣ ਬਾਂਸਲ, ਜੁਆਇੰਟ ਸੈਕਟਰੀ ਅਰੁਣ ਗੁਪਤਾ, ਕੈਸ਼ੀਅਰ ਰੋਹਿਤ ਬਾਂਸਲ ਨੂੰ ਵੱਖ-ਵੱਖ ਅਹੁੱਦੇ ਦਿੱਤੇ ਗਏ। ਇਸ ਦੌਰਾਨ ਗਗਨ ਸੁਖੀਜਾ, ਅਨੀਲ ਗੋਇਲ, ਵਿਨੈ ਗੁਪਤਾ, ਅਵਨਤਾ ਜੈਨ, ਲਲਿਤਾ ਮੋਹਨ ਗੁਪਤਾ, ਐਸ.ਕੇ ਕਟਾਰੀਆ, ਅਨੁਜ ਗੁਪਤਾ, ਸੁਭਾਸ਼ ਬਾਂਸਲ, ਜੇ ਕੇ ਗਰਗ ਗੋਲਡੀ, ਦੀਪਕ ਸਿੰਗਲਾ, ਵਿਨੋਦ ਜਿੰਦਲ ਅਤੇ ਭੁਪੇਸ਼ ਜੈਨ ਮੈਂਬਰ ਹਾਜ਼ਰ ਸਨ।