ਆਵਾਰਾ ਪਸ਼ੂਆਂ ਦੇ ਸਿੰਗਾਂ ਤੇ ਗਲਾਂ 'ਤੇ ਰਿਫਲੈਕਟਰ ਲਗਾਏ

 

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਸਥਾਨਕ ਸਿਰਸਾ ਰੋਡ 'ਤੇ ਸਬਜ਼ੀ ਮੰਡੀ ਨਜ਼ਦੀਕ ਸੜਕ ਉਤੇ ਘੁੰਮਦੇ ਆਵਾਰਾ ਪਸ਼ੂਆਂ ਦੇ ਸਿੰਗਾਂ ਅਤੇ ਗਲਾਂ 'ਚ ਰਿਫਲੈਕਟਰ ਟੇਪ ਲਗਾਈ ਗਈ। ਸਮਾਜ ਸੇਵੀ ਜਸਪਾਲ ਸਿੰਘ ਗੁੜੱਦੀ ਨੇ ਦੱਸਿਆ ਕਿ ਇਹ ਉਪਰਾਲਾ ਉਨ੍ਹਾਂ ਦੀ ਟੀਮ ਵੱਲੋਂ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਮਾਨਸਾ ਤੋਂ ਇਲਾਵਾ ਬਠਿੰਡਾ, ਪਟਿਆਲਾ, ਸੰਗਰੂਰ ਅਤੇ ਚੰਡੀਗੜ੍ਹ ਤੱਕ ਸ਼ਹਿਰਾਂ ਵਿੱਚ ਵੀ ਆਵਾਰਾ ਪਸ਼ੂਆਂ ਦੇ ਰਿਫਲੈਕਟਰ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਇਸ ਕਾਰਜ 'ਚ ਹਰ ਇੱਕ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਆਵਾਰਾ ਪਸ਼ੂਆਂ ਨਾਲ ਹਾਦਸਾ ਹੋਣ ਨਾਲ ਹੁੰਦੀਆਂ ਮੌਤਾਂ ਨੂੰ ਠੱਲ੍ਹ ਪੈ ਸਕੇ। ਟੀਮ 'ਚ ਸਾਬਕਾ ਸਰਪੰਚ ਜੀਤ ਸਿੰਘ, ਗੁਰਪ੍ਰੀਤ ਸਿੰਘ ਮੈਂਬਰ, ਬੱਬੂ ਟੈਲੀਕਾਮ, ਜੀਵਨ ਸਿੰਘ, ਸੁਖਚੈਨ ਸਿੰਘ, ਅਮਨ ਸਟੂਡੀਓ ਸ਼ਾਮਲ ਸਨ।
Powered by Blogger.