ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਪਾਰਟੀ ਨਗਰ ਕੌਂਸਲ ਚੋਣਾਂ ਲੜੇਗੀ ਵੀ ਤੇ ਜਿੱਤੇਗੀ ਵੀ-ਢੀਂਡਸਾ

 

ਸੰਗਰੂਰ (ਸੁੱਖੀ ਛੰਨਾਂ) ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਤੇ ਵਿਧਾਇਕ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਨਗਰ ਕੌਂਸਲ ਚੋਣਾਂ ਅੰਦਰ ਭਾਰਤੀ ਜਨਤਾ ਪਾਰਟੀ, ਅਕਾਲੀ ਦਲ (ਬਾਦਲ) ਅਤੇ ਕਾਂਗਰਸ ਪਾਰਟੀ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਹ ਪਾਰਟੀਆਂ ਪੰਜਾਬ ਖਾਸ ਕਰਕੇ ਕਿਸਾਨੀ ਦੇ ਮੁੱਦਿਆਂ ਉੱਪਰ ਸਹੀ ਅਗਵਾਈ ਕਰਨ ਵਿੱਚ ਫੇਲ੍ਹ ਸਾਬਤ ਹੋਈਆਂ ਹਨ। ਉਹ ਇੱਥੇ ਵੱਖ ਵੱਖ ਨਗਰ ਕੌਂਸਲ ਦੀਆਂ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਅਤੇ ਪਾਰਟੀ ਦੇ ਆਗੂਆਂ ਨਾਲ ਵੱਖ ਵੱਖ ਮੀਟਿੰਗਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਹੁਣ ਕਿਸਾਨਾਂ ਦੇ ਹੱਕ ਵਿੱਚ ਅਜਿਹਾ ਹੋਰ ਤਿੱਖਾ ਰਾਜਨੀਤਕ ਐਕਸ਼ਨ ਕਰਨ ਵਿੱਚ ਰੁਝੇ ਹੋਏ ਹਨ ਕਿਉਂਕਿ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਮੁੱਖ ਮਾਮਲਾ ਹੈ। ਉਹਨਾਂ ਕਿਹਾ ਕਿ ਜੇਕਰ ਨਗਰ ਕੌਂਸਲ ਚੋਣਾਂ ਹੋਈਆਂ ਤਾਂ ਉਹਨਾਂ ਦੀ ਪਾਰਟੀ ਨਗਰ ਕੌਂਸਲ ਚੋਣਾਂ ਲੜੇਗੀ ਤੇ ਜਿੱਤੇਗੀ ਵੀ। ਸ੍ਰ ਢੀਂਡਸਾ ਨੇ ਦੱਸਿਆ ਕਿ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਇਹ ਤੱਥ ਉਭਰਕੇ ਸਾਹਮਣੇ ਆਏ ਕਿ ਇਹਨਾਂ ਜ਼ਿਲ੍ਹਿਆਂ ਅੰਦਰ ਅਕਾਲੀ ਦਲ ਬਾਦਲ ਨੂੰ ਤਾਂ ਚੋਣਾਂ ਲੜਨ ਲਈ ਉਮੀਦਵਾਰ ਹੀ ਨਹੀਂ ਲੱਭਣੇ ਕਿਉਂਕਿ ਬਾਦਲ ਦਲ ਦੀ ਲੀਡਰਸਿਪ ਨੇ ਪਾਰਟੀ ਦੇ ਵਕਾਰ ਨੂੰ ਮਿੱਟੀ ਵਿੱਚ ਮਿਲਕੇ ਰੱਖ ਦਿੱਤਾ ਹੈ। ਕਿਸਾਨੀ ਉੱਪਰ ਆਏ ਗੰਭੀਰ ਸੰਕਟ ਸਮੇਂ ਵੀ ਬਾਦਲ ਦਲ ਰਾਜਨੀਤੀ ਦਾ ਧਰਮ ਨਿਭਾਉਣ ਵਾਲਾ ਵੇਲਾ ਵੀ ਗੁਆ ਚੁੱਕਾ ਹੈ। ਉਹਨਾਂ ਭਾਜਪਾ ਤੇ ਕਾਂਗਰਸ ਪਾਰਟੀ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਇਹਨਾਂ ਪਾਰਟੀਆਂ ਕੋਲ ਪੰਜਾਬ ਦੀ ਸਿਆਸੀ ਸੇਧ ਦੇਣ ਵਾਲਾ ਕੋਈ ਸਿਆਸੀ ਤੇ ਸਮਾਜਿਕ ਏਜੰਡਾ ਨਹੀਂ ਰਿਹਾ । ਸ੍ਰ ਢੀਂਡਸਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਜਿੱਥੇ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਲਈ ਪਹਿਲ ਕਦਮੀ ਕੀਤੀ ਉਥੇ ਸੰਘ ਢਾਂਚੇ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪਾਰਟੀ ਦੀ ਬੁਨਿਆਦ ਹੀ ਆਮ ਲੋਕ ਹਨ। ਇਸ ਕਰਕੇ ਪਾਰਟੀ ਦੀਆਂ ਸਰਗਰਮੀਆਂ ਪ੍ਰਤੀ ਲੋਕਾਂ ਵਿੱਚ ਭਾਰੀ ਉਤਸਾਹ ਹੈ। ਉਹਨਾਂ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ ਵਰਕਰਾਂ ਵਿੱਚ ਇਕਜੁੱਟਤਾ ਅਤੇ ਤਾਲਮੇਲ ਕਰਨ ਲਈ ਚੋਣਾਂ ਨਾਲ ਸਬੰਧਤ ਜਿੱਥੇ ਹਲਕੇ ਪੱਧਰ ਤੇ ਕਮੇਟੀਆਂ ਕਾਇਮ ਕੀਤੀਆਂ ਜਾਂ ਰਹੀਆਂ ਹਨ ਤਾਂ ਕਿ ਚੋਣਾਂ ਲੜਨ ਵਾਲੇ ਇਮਾਨਦਾਰ ਤੇ ਲੋਕ ਪੱਖੀ ਕਿਰਦਾਰ ਵਾਲੇ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰੇ ਜਾਣ। ਉਹਨਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਬਕਾਇਦਾ ਕਮੇਟੀ ਬਣੇਗੀ ਜੋ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਪਾਰਟੀ ਕੋਲ ਭੇਜੇਗੀ। ਉਹਨਾਂ ਦੱਸਿਆ ਕਿ ਸੁਨਾਮ ਤੇ ਲਹਿਰਾ ਦੀ ਚੋਣ ਲਈ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਇਸ ਮੌਕੇ ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ, ਅਮਨਬੀਰ ਸਿੰਘ ਚੈਰੀ, ਬਘੀਰਥ ਰਾਏ ਗੀਰਾ,ਬੀਬੀ ਸੁਨੀਤਾ ਸਰਮਾ, ਜ਼ਿਲ੍ਹਾ ਪ੍ਰੀਸਦ ਦੇ ਸਾਬਕਾ ਚੇਅਰਮੈਂਨ ਸਤਗੁਰ ਸਿੰਘ ਨਮੋਲ, ਗੋਪਾਲ ਸਰਮਾ, ਗੁਰਚਰਨ ਸਿੰਘ ਧਾਲੀਵਾਲ, ਚਮਕੌਰ ਸਿੰਘ ਮੌਰਾਂਵਾਲੀ, ਸੋਹਣ ਸਿੰਘ ਭੰਗੂ, ਯਾਦਵਿੰਦਰ ਨਿਰਮਾਣ, ਦਰਸਨ ਸਿੰਘ ਐਮ ਸੀ, ਬਾਵਾ ਸਿੰਘ ਐਮ ਸੀ, ਅਮਿੰ੍ਰਤ ਕੌਰ ਐਮ ਸੀ, ਪਰਮਿੰਦਰ ਜਾਰਜ, ਨਰੇਸ ਜਿੰਦਲ, ਮੌਂਟੀ ਪੱਪਾ, ਵੇਦ ਜਾਨਲੀਆਂ, ਰਾਜਨ ਸਿੰਘ, , ਬੇਅੰਤ ਸਿੰਘ, ਸੰਦੀਪ ਦਿਉਸੀ, ਮਨਪ੍ਰੀਤ ਸਿੰਘ ਗਿੱਲ, ਜਸਪਾਲ ਕੋਚ, ਤਰਸੇਮ ਚੌਧਰੀ, ਰੰਮੀ ਪ੍ਰਧਾਨ, ਰੋਹਤਾਸ ਬੰਗਾਲੀ, ਬਿੱਟੀ ਧਨੇਸਰ, ਰਵਿੰਦਰ ਗੋਰਖਾ, ਮਾਸਟਰ ਦਲਜੀਤ ਸਿੰਘ, ਕਾਲਾ ਕੋਕੋ ਮਾਜਰੀ, ਗੁਰਪ੍ਰੀਤ ਸਿੰਘ ਕੋਚ, ਲਾਲੀ ਠੇਕੇਦਾਰ, ਤਰਸੇਮ ਘੋਗਾ, ਸਾਬਕਾ ਐਮ ਸੀ ਨੀਨਾ, ਗੁਰਸਿਮਰਤ ਸਿੰਘ, ਕਾਲਾ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਢੀਂਡਸਾ ਅਤੇ ਮੀਡੀਆ ਇੰਚਾਰਜ ਗੁਰਮੀਤ ਸਿੰਘ ਜੌਹਲ ਵੀ ਮੌਜੂਦ ਸਨ।
Powered by Blogger.