ਨਵੇਂ ਸਾਲ ਦੇ ਤੋਹਫੇ ਵਜੋਂ 1100 ਲਾਭਪਾਤਰੀਆਂ ਨੂੰ ਵੰਡੇ ਗਏ ਸਮਾਰਟ ਕਾਰਡ

 

ਫਾਜ਼ਿਲਕਾ (ਅਰੋੜਾ) ਨਵੇਂ ਸਾਲ ਦੇ ਪਹਿਲੇ ਹਫਤੇ ਦੋਰਾਨ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਲੋੜਵੰਦ ਲਾਭਪਾਤਰੀਆਂ ਨੂੰ ਸਸਤੇ ਰਾਸ਼ਨ ਲਈ ਸਮਾਰਟ ਕਾਰਡ ਜਾਰੀ ਕੀਤੇ। ਸ. ਘੁਬਾਇਆ ਨੇ ਕਾਬੁਲਸ਼ਾਹ ਖੁੱਭਣ, ਸਾਬੂ ਆਨਾ ਅਤੇ ਬਾਡੀ ਵਾਲਾ ਤਿੰਨ ਪਿੰਡਾਂ ਦੇ ਲੋਕਾਂ ਨੂੰ ਸਮਾਰਟ ਕਾਰਡ ਵੰਡੇ। ਸ. ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਕਤ ਲੋੜਵੰਦਾਂ ਦਾ ਖਿਆਲ ਰੱਖਦੀ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਸਸਤਾ ਰਾਸ਼ਨ ਲੈਣ ਲਈ ਸਮਾਰਟ ਕਾਰਡ ਦਿਤੇ ਗਏ। ਪਹਿਲਾਂ ਲਾਭਪਾਤਰੀ ਅਪਣੇ ਪਿੰਡ ਦੇ ਰਾਸ਼ਨ ਡਿੱਪੂ ਹੋਲਡਰਾਂ ਤੋ ਇਲਾਵਾ ਕਿਤੋਂ ਹੋਰ ਰਾਸ਼ਨ ਨਹੀਂ ਲੈ ਸਕਦਾ ਸੀ ਪਰ ਅੱਜ ਜਿਥੇ ਵੀ ਲੋਕ ਕੰਮ ਕਰ ਰਹੇ ਹਨ ਉਥੇ ਉਹਨਾਂ ਦੇ ਸਮਾਰਟ ਕਾਰਡ ਜਰੀਏ ਮੁਹੱਈਆ ਕਰਵਾਇਆ ਜਾਵੇਗਾ। ਸ. ਘੁਬਾਇਆ ਨੇ ਭਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਸੀ ਸਾਂਝਕ ਭਾਈਚਾਰਕ ਬਣਾਈ ਰੱਖਣਾ ਚਾਹੀਦਾ ਹੈ ਅਤੇ ਇੱਕ ਦੂਜੇ ਦੀ ਸਹਾਇਤਾ ਲਈ ਸਾਨੂੰ ਇੱਕ ਦੂਜੇ ਦੇ ਨੇੜੇ ਆਉਣਾ ਚਾਹੀਦਾ ਹੈ। ਇਸ ਮੌਕੇ ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਰਾਹੁਲ ਕੁੱਕੜ ਜ਼ੋਨ ਇਨਚਾਰਜ, ਪਿੰਡ ਕਬੂਲ ਸ਼ਾਹ ਖੂਬਣ ਦੇ ਸਰਪੰਚ ਬਲਬੀਰ ਸਿੰਘ, ਸਰਪੰਚ ਗੁਰਜੀਤ ਸਿੰਘ ਸਿੱਧੂ, ਪ੍ਰਿਥੀ ਰਾਮ ਸਰਪੰਚ ਸਾਬੂ ਆਨਾ, ਨੀਲਾ ਮਦਾਨ, ਮਾਸਟਰ ਜੋਗਿੰਦਰ ਸਿੰਘ, ਕਿਸ਼ੋਰ ਕੁਮਾਰ ਪ੍ਰਾਧਨ, ਸੰਦੀਪ ਕੁਮਾਰ ਪੰਚ, ਸੁਰਜੀਤ ਸਿੰਘ, ਰਮੇਸ਼ ਕੁਮਾਰ, ਸ਼ਾਮ ਸਰੂਪ ਐਕਸ ਸਰਪੰਚ, ਗੋਪੀ ਚੰਦ ਕੰਬੋਜ, ਕਸ਼ਮੀਰ ਸਿੰਘ, ਫ਼ੋਜੀ, ਦਲੀਪ ਕੁਮਾਰ, ਗੁਰਮੇਲ ਸਿੰਘ, ਫੁਲ ਚੰਦ ਐਕਸ ਸਰਪੰਚ, ਕੇਵਲ ਸਿੰਘ, ਓਝਾ ਰਾਮ, ਬਲਜਿੰਦਰ ਸਿੰਘ, ਵਲੈਤ ਸਿੰਘ, ਮੱਖਣ ਸਿੰਘ, ਮੇਜਰ ਸਿੰਘ, ਜਗਦੀਸ਼ ਕੁਮਾਰ, ਬੂਟਾ ਸਿੰਘ, ਦਰਸ਼ਨ ਸਿੰਘ, ਐਕਸ ਸਰਪੰਚ ਵੀਰ ਸਿੰਘ, ਚਰਨਜੀਤ ਸਿੰਘ ਸੈਣੀ, ਰਤਨ ਲਾਲ, ਫਤਹਿ ਸਿੰਘ, ਜਾਗਦੀਸ਼ ਕੁਮਾਰ ਆਦਿ ਹਾਜ਼ਰ ਸਨ।
Powered by Blogger.