ਅਕਤੂਬਰ 27 ਤੱਕ ਲੰਬਿਤ ਪਏ ਲਰਨਿੰਗ ਲਾਇਸੰਸ ਦਾ ਕੀਤਾ ਨਿਪਟਾਰਾ

 

ਸ੍ਰੀ ਮੁਕਤਸਰ ਸਾਹਿਬ (ਅਰੋੜਾ) ਉਪ ਮੰਡਲ ਮੈਜਿਸਟਰੇਟ ਕਮ ਰਜਿਸਟਰਿੰਗ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਜੂਨ 2020 ਤੋਂ 27 ਅਕਤੂਬਰ 2020 ਤੱਕ ਲੰਬਿਤ ਪਏ ਲਰਨਿੰਗ ਲਾਇਸੰਸ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਜਿਹਨਾਂ ਵਿਅਕਤੀਆਂ ਨੇ ਸੇਵਾ ਕੇਂਦਰ ਰਾਹੀ ਆਪਣਾ ਲਰਨਿੰਗ ਲਾਇਸੰਸ ਅਪਲਾਈ ਕੀਤਾ ਗਿਆ ਸੀ, ਉਹਨਾਂ ਦੇ ਲਰਨਿੰਗ ਲਾਇਸੰਸ ਬਣ ਕੇ ਤਿਆਰ ਹੋ ਗਏ ਹਨ ਅਤੇ ਉਹੀ ਹੁਣ ਆਪਣੀ ਅਪਲਾਈ ਕੀਤੀ ਰਸੀਦ ਦਿਖਾਉਣ ਕੇ 4 ਜਨਵਰੀ 2021 ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਲਰਨਿੰਗ ਲਾਇਸੰਸ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਣੇ ਸੈਂਡ (ਨੇੜੇ ਕੰਟੀਨ) ਤੋਂ ਪ੍ਰਾਪਤ ਕਰ ਸਕਦੇ ਹਨ।
Powered by Blogger.