ਕਿਸਾਨੀ ਸੰਘਰਸ਼ ਵਿੱਚ ਸਾਥ ਦੇਣ ਲਈ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਆਗੂ ਹੋਏ ਰਵਾਨਾ

 

ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਪੰਜਾਬ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਡਾਲਾ ਦੀ ਅਗਵਾਈ ਹੇਠ ਜੱਥਾ ਬਠਿੰਡਾ ਤੋਂ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਦੀ ਮੋਦੀ ਸਰਕਾਰ ਇਸ ਸਬੰਧੀ ਬਿਲਕੁਲ ਵੀ ਸੰਜੀਦਗੀ ਨਹੀਂ ਦਿਖਾ ਰਹੀ। ਉਹਨਾਂ ਕਿਹਾ ਕਿ ਅਸੀਂ ਅੱਜ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸਹਿਯੋਗ ਦੇਣ ਲਈ ਜਾ ਰਹੇ ਹਾਂ ਅਤੇ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਉਹਨਾਂ ਦਾ ਸੰਪੂਰਨ ਸਾਥ ਦੇਵਾਂਗੇ। ਇਸ ਮੌਕੇ ‘ਤੇ ਸਾਧੂ ਸਿੰਘ ਬਰਾੜ ਮੋਗਾ, ਹਰਪ੍ਰੀਤ ਸਿੰਘ ਬਾਬਾ ਮੋਹਾਲੀ, ਕਮਲਜੀਤ ਰਾਜਾ ਫਿਰੋਜ਼ਪੁਰ, ਬਲਤੇਜ ਸਿੰਘ ਥਾਂਦੇਵਾਲਾ ਸ਼੍ਰੀ ਮੁਕਤਸਰ ਸਾਹਿਬ, ਕਾਕਾ ਬਰਗਾੜੀ, ਬਲਜੀਤ ਸਿੰਘ ਬਰਨਾਲਾ, ਚਰਨਜੀਤ ਸਿੰਘ ਫਾਜਿਲਕਾ, ਲਛਮਣ ਸਿੰਘ ਫਾਜਿਲਕਾ ਆਦਿ ਹਾਜ਼ਰ ਸਨ।
Powered by Blogger.