ਡੀ .ਐਸ.ਪੀ ਸਰਦੂਲਗੜ੍ਹ ਨੇ ਪੰਚਾਇਤਾਂ ਨਾਲ ਮੀਟਿੰਗ ਕਰਕੇ ਕੀਤੀ ਨਵੇਂ ਸਾਲ ਦੀ ਸੁਰੂਆਤ

 ਸਰਦੂਲਗੜ੍ਹ (ਲਛਮਣ ਸਿੱਧੂ)
ਡੀ ਐੱਸ ਪੀ ਸਰਦੂਲਗਡ਼੍ਹ ਵਲੋਂ ਸਬ ਡਿਵੀਜ਼ਨ ਸਰਦੂਲਗੜ੍ਹ ਅਧੀਨ ਪੈਂਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਦੀ ਇੱਕ ਮੀਟਿੰਗ ਰਾਮਗੜ੍ਹੀਆ ਪੈਲੇਸ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ ਐੱਸ ਪੀ ਸਰਦੂਲਗੜ ਸੰਜੀਵ ਗੋਇਲ ਨੇ ਕਿਹਾ ਕਿ ਜਿਸ ਤਰ੍ਹਾਂ ਪਿੰਡਾਂ ਅੰਦਰ ਵਿਕਾਸ ਜ਼ਰੂਰੀ ਹੈ ਉਸੇ ਤਰ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਕਰਾਈਮ ਨੂੰ ਰੋਕਣ ਵਾਸਤੇ ਵੀ ਪੁਲਸ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਅੰਦਰ ਸਾਂਝੀਆਂ ਥਾਵਾਂ ਅਤੇ ਫਿਰਨੀ ਉੱਪਰ ਸੀਸੀਟੀਵੀ ਕੈਮਰੇ ਲਗਵਾਉਣ ਤਾਂ ਜੋ ਕ੍ਰਾਈਮ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕ੍ਰਾਈਮ ਤੋਂ ਰੋਕਿਆ ਜਾ ਸਕੇ ਅਤੇ ਜੇਕਰ ਫਿਰ ਵੀ ਕੋਈ ਕ੍ਰਾਈਮ ਕਰਦਾ ਹੈ ਤਾਂ ਪੁਲੀਸ ਸੀ.ਸੀ.ਟੀ.ਵੀ ਕੈਮਰੇ ਦੀ ਮਦਦ ਨਾਲ ਉਸ ਨੂੰ ਆਸਾਨੀ ਨਾਲ ਟ੍ਰੇਸ ਕਰ ਸਕਦੀ ਹੈ। ਉਨਾਂ ਕਿਹਾ ਹਰ ਪਿੰਡਾਂ ਅੰਦਰ ਪੁਲਿਸ ਵੱਲੋਂ ਇੱਕ ਪਿੰਡ ਪੱਧਰ ਅਫਸਰ ਨਿਯੁਕਤ ਕੀਤਾ ਗਿਆ ਹੈ ਜੋ ਪਿੰਡ ਦੇ ਮੋਹਤਵਾਰ ਵਿਅਕਤੀਆਂ ਨਾਲ ਰਾਬਤਾ ਕਰਨਗੇ। ਪਿੰਡਾਂ ਅੰਦਰ ਹੋਣ ਵਾਲੀ ਹਰ ਇੱਕ ਗਤੀਵਿਧੀਆਂ ਤੇ ਨਜਰ ਰੱਖਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਜੇਕਰ ਕਿਸੇ ਕੋਈ ਵਿਅਕਤੀ ਨੂੰ ਸਮੱਸਿਆ ਆਉਂਦੀ ਹੈ ਤਾਂ ਉਹ ਸਾਡੇ ਪਿੰਡ ਪੱਧਰ ਦੇ ਅਫ਼ਸਰ ਨਾਲ ਸੰਪਰਕ ਕਰ ਸਕਦਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਤਪਾਲ ਵਰਮਾ ਅਤੇ ਸਰਪੰਚ ਗੁਰਸੇਵਕ ਸਿੰਘ ਫੱਤਾ ਮਾਲੋਕਾ ਨੇ ਪੁਲਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੁਲਸ ਪ੍ਰਸ਼ਾਸਨ ਦਾ ਕਰਾਈਮ ਨੂੰ ਘੱਟ ਕਰਨ ਵਿੱਚ ਪੂਰਨ ਸਹਿਯੋਗ ਕਰਨਗੇ ਅਤੇ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕੇ ਪਿੰਡਾਂ ਵਿਚਲੇ ਛੋਟੇ ਮੋਟੇ ਝਗੜਿਆ ਨੂੰ ਪਿੰਡ ਪੱਧਰ ਤੇ ਹੀ ਹੱਲ ਕੀਤਾ ਜਾਵੇ। ਉਨਾਂ ਕਿਹਾ ਇਸ ਨਾਲ ਜਿਸੇ ਸਮੇ ਦੀ ਬੱਚਤ ਵੀ ਹੋਵੇਗੀ ਅਤੇ ਵਾਧੂ ਖਰਚ ਤੋ ਵੀ ਬੱਚਿਆਂ ਜਾ ਸਕਦਾ। ਇਸ ਮੌਕੇ ਥਾਣਾ ਸਰਦੂਲਗਡ਼੍ਹ ਦੇ ਮੁਖੀ ਅਜੈ ਪਰੋਚਾ, ਥਾਣਾ ਝੁਨੀਰ ਦੇ ਮੁਖੀ ਪ੍ਰਵੀਨ ਕੁਮਾਰ ਅਤੇ ਥਾਣਾ ਜੌੜਕੀਆਂ ਦੇ ਮੁਖੀ ਸੁਰਜਣ ਸਿੰਘ, ਸਰਪੰਚ ਕੁਲਵੀਰ ਸਿੰਘ ਝੰਡਾ, ਸ਼ਹਿਰੀ ਪ੍ਰਧਾਨ ਮਥਰਾ ਦਾਸ ਗਰਗ, ਬਲਾਕ ਪ੍ਰਧਾਨ ਝੁਨੀਰ ਬਲਵੰਤ ਸਿੰਘ ਕੋਰਵਾਲ, ਅਮਨ ਗੁਰਵੀਰ ਸਿੰਘ ਲਾਡੀ ਸਰਪੰਚ ਝੁਨੀਰ, ਜੀਤ ਸਿੰਘ ਸਰਪੰਚ ਆਹਲੂਪੁਰ, ਸਹਿਕਾਰੀ ਮੰਡੀਕਰਨ ਸਰਦੂਲਗਡ਼੍ਹ ਦੇ ਚੇਅਰਮੈਨ ਲਛਮਣ ਸਿੰਘ ਦਸੌਧੀਆ, ਪ੍ਰਦੀਪ ਕੁਮਾਰ ਕਾਕਾ ਉੱਪਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਲ ਚੌਧਰੀ ਤੋ ਇਲਾਵਾ ਆਦਿ ਪਿੰਡਾਂ ਦੀਆ ਪੰਚਾਇਤਾਂ ਅਤੇ ਮੋਹਤਵਰ ਵਿਅਕਤੀ ਹਾਜਰ ਸਨ।
Powered by Blogger.