ਪਿੰਡਾਂ ਦੇ ਰਸਤੇ ਨੂੰ ਇੰਟਰ ਲੋਕ ਟਾਇਲਾਂ ਸੜਕ ਬਣਾ ਕੇ ਜੋੜਿਆ ਜਾਵੇਗਾ-ਘੁਬਾਇਆ

 

ਫਾਜ਼ਿਲਕਾ (ਅਰੋੜਾ) ਅੱਜ ਪਿੰਡ ਰਾਮਪੁਰਾ (ਢਾਣੀ ਛੱਪੜੀ ਵਾਲਾ ਡੇਰਾ) ਤੋ ਲਿੰਕ ਰੋਡ ਜੰਡ ਵਾਲਾ ਖਰਤਾ ਨਾਲ ਇੰਟਰ ਲੋਕ ਟਾਇਲ ਸੜਕ ਦੇ ਕੰਮ ਨੂੰ ਚਾਲੂ ਕਰਵਾ ਕੇ ਦੋ ਪਿੰਡਾਂ ਨੂੰ ਪੱਕੇ ਰਸਤੇ ਨਾਲ ਜੋੜਿਆ ਗਿਆ। ਇਸ ਸੜਕ ਦੇ ਕੰਮ ਦੀ ਸ਼ੁਰੂਆਤ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਕਰਵਾਈ। ਇਹ ਸੜਕ ਲੱਗਭੱਗ ਛੇ ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਵੇਗੀ। ਸ. ਘੁਬਾਇਆ ਨੇ ਕਿਹਾ ਕਿ ਇਸ ਪਿੰਡ ਵਾਸੀਆਂ ਦੀ ਕਾਫੀ ਸਮੇਂ ਤੋਂ ਮੰਗ ਨੂੰ ਦੇਖਦੇ ਹੋਏ ਹੋਏ ਅੱਜ ਪੂਰਾ ਕੀਤਾ ਗਿਆ ਹੈ ਜੋ ਪਿੰਡ ਵਾਸੀਆਂ ਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਅਤੇ ਹੋਰ ਹਾਜ਼ਰਾਨ ਲੋਕਾਂ ਨੇ ਸ. ਘੁਬਾਇਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੱਚਾ ਰਸਤਾ ਹੋਣ ਕਰਕੇ ਪਿੰਡ ਦੇ ਲੋਕਾਂ ਨੂੰ ਅਪਣੇ ਖੇਤ ਅਤੇ ਅੰਦਰ ਬਾਹਰ ਜਾਣ ਦੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਪੱਕੀ ਸੜਕ ਬਨਣ ਕਰਕੇ ਸ਼ਾਂਤੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੰਤ ਬਾਬਾ ਕਿਸ਼ਨ ਸਿੰਘ, ਰਾਹੁਲ ਕੁੱਕੜ ਜ਼ੋਨ ਇਨਚਾਰਜ, ਮਾਸਟਰ ਜੋਗਿੰਦਰ ਸਿੰਘ ਘੁਬਾਇਆ, ਨੀਲਾ ਮਦਾਨ, ਪ੍ਰਧਾਨ ਰਣਜੀਤ ਸਿੰਘ, ਬਲਜੀਤ ਕੌਰ ਪੰਚ, ਜਸਵਿੰਦਰ ਕੌਰ ਪੰਚ, ਹਰਮੰਦਰ ਸਿੰਘ ਪੰਚ, ਸੁਖਚੈਨ ਸਿੰਘ, ਜਗਜੀਤ ਸਿੰਘ, ਸੁਭਾਸ਼ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ।
Powered by Blogger.