ਸੀ.ਐਚ.ਸੀ ਆਲਮਵਾਲਾ ਵਿਖੇ ਸੁਖਮਨੀ ਸਾਹਿਬ ਦੇ ਭੋਗ ਪੁਆਏ 

ਲੰਬੀ (ਅਰੋੜਾ) ਸਰੱਬਤ ਦੇ ਭਲੇ ਲਈ ਤੇ ਨਵੇ ਸਾਲ ਦੀ ਆਮਦ ਮੌਕੇ ਸੀ.ਐਚ.ਸੀ ਆਲਮਵਾਲਾ ਵਿਖੇ ਸੁਖਮਨੀ ਸਾਹਿਬ ਦੇ ਭੋਗ ਪੁਆਏ ਗਏ। ਇਸ ਮੌਕੇ ਡਾ ਅੰਮ੍ਰਿਤਪਾਲ ਕੌਰ ਤੇ ਸਿੰਪਲ ਕੁਮਾਰ ਮੈਡੀਕਲ ਅਫਸਰ ਨੇ ਦੱਸਿਆ ਕਿ ਪਿਛਲੇ ਸਾਲਾ ਦੀ ਲੜ੍ਹੀ ਨੂੰ ਜਾਰੀ ਰੱਖਦਿਆਂ ਹਰ ਸਾਲ ਸੰਸਥਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਮੂਹ ਸਟਾਫ ਵੱਲੋਂ ਸਟਾਫ ਮੈਬਰਾ ਦੀ ਤੰਦਰੁਸਤੀ ਤੇ ਸਰੱਬਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਭੋਗ ਪੁਆਏ ਜਾਦੇ ਹਨ।  ਗੁਰੂਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਹੀਰਾ ਸਿੰਘ ਵੱਲੋ ਭੋਗ ਪਾਏ ਗਏ ਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।ਇਸ ਮੌਕੇ ਡਾ.ਇਕਬਾਲ ਸਿੰਘ,ਡਾ.ਐਸ਼ਲੀ ਗਿਰਧਰ, ਡਾ.ਅਰਪਣ ਸਿੰਘ ,ਰਾਕੇਸ਼ ਗਿਰਧਰ, ਮਨੋਜ ਕੁਮਾਰ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ ਆਲਮਵਾਲਾ, ਸਮੂਹ ਸਟਾਫ ਮੈਬਰ ਹਾਜਿਰ ਸਨ।Powered by Blogger.