ਪੁਰਾਣੇ ਹਮਜਮਾਤੀਆਂ ਇਕੱਠੇ ਹੋ ਮਨਾਇਆ ਨਵਾਂ ਸਾਲ

 

ਸੰਗਰੂਰ (ਸੁੱਖੀ ਛੰਨਾ) ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਇਕੱਠੇ ਪੜ੍ਹੇ ਦੋ ਦਰਜਨ ਦੇ ਕਰੀਬ ਹਮਜਮਾਤੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਅੱਜ ਸਥਾਨਕ ਕਲਾਸਿਕ ਹੋਟਲ ਵਿੱਚ ਹੋਈ। ਜਿੱਥੇ ਸਭ ਪੁਰਾਣੇ ਸਾਥੀਆਂ ਨੇ ਮਿਲਕੇ ਅਪਣੇ ਦੁੱਖਾਂ ਸੁੱਖਾਂ ਦੀ ਸਾਂਝ ਪਾਈ ਅਤੇ ਨਵੇਂ ਸਾਲ ਦੇ ਜਸਨ ਮਨਾਏ ਤੇ ਨਵੇਂ ਸਾਲ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਪੱਤਰਕਾਰ ਹਰਜਿੰਦਰ ਸਿੰਘ ਦੁੱਗਾਂ ਦੇ ਉੱਦਮ ਸਦਕਾ ਹੋਈ ਇਸ ਇਕੱਤਰਤਾ ਵਿੱਚ ਵਿਧਾਇਕ ਪਿਰਮਲ ਸਿੰਘ ਧੌਲਾ ਅਤੇ ਚਮਨਦੀਪ ਸਿੰਘ ਮਿਲਖੀ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ, ਉਹਨਾਂ ਅਪਣੇ ਪੁਰਾਣੇ ਸਾਥੀਆਂ ਨਾਲ ਸਕੂਲ ਅਤੇ ਕਾਲਜ ਦੇ ਦਿਨਾਂ ਦੀਆਂ ਖੱਟੀਆਂ ਮਿੱਠੀਆਂ ਘਟਨਾਵਾਂ ਸਾਂਝੀਆਂ ਕੀਤੀਆਂ। ਗੁਰਪ੍ਰੀਤ ਸਿੰਘ, ਕਵੀ ਕੁਮਾਰ, ਮਹਿੰਦਰ ਸਰਮਾ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ, ਮਨਿੰਦਰ ਸਰਮਾ,ਅਮਨ ਸਰਮਾ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ, ਸੁਰਿੰਦਰ ਕੁਮਾਰ, ਹਰਦੀਪ ਸਿੰਘ, ਸਿਵ ਕੁਮਾਰ,ਰਣ ਸਿੰਘ, ਰਣਵੀਰ ਸਿੰਘ, ਸ਼ਤੀਸ ਕੁਮਾਰ, ਬਲਵਿੰਦਰ ਸਿੰਘ ਅਤੇ ਰਾਜੇਸ ਕੁਮਾਰ ਵੀ ਮੌਜੂਦ ਸਨ।
Powered by Blogger.