ਆਨਲਾਇਨ ਧੋਖਾਧੜ੍ਹੀ ਤੋਂ ਰਹੋ ਸਾਵਧਾਨ : ਐਸ.ਐਚ.ਓ ਜਗਸੀਰ ਸਿੰਘ

 

ਸ੍ਰੀ ਮੁਕਤਸਰ ਸਾਹਿਬ(ਅਰੋੜਾ)ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਜੀ ਦੀਆਂ ਹਦਾਇਤਾਂ ਤਹਿਤ ਜਿਲ੍ਹਾਂ ਪੁਲਿਸ ਵੱਲੋਂ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਆੱਨ ਲਾਇਨ ਹੁੰਦੀ ਧੋਖਾਧੜੀ ਤੋਂ ਬਚਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਐਸ.ਆਈ ਜਗਸੀਰ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਵੱਲੋਂ ਪੁਲਿਸ ਥਾਣੇ ਵਿਖੇ ਸਮੂਹ ਪੰਚਾਇਤ ਅਤੇ ਮੋਹਿਤਵਾਰ ਵਿਅਕਤੀਆਂ ਨੂੰ ਸੈਮੀਨਰ ਲਗਾ ਕੇ ਨਸ਼ਿਆਂ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਅਤੇ ਆਨ ਲਾਇਨ ਹੁੰਦੀ ਧੋਖੇ ਧੜ੍ਹੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਸੈਮੀਨਰ ਵਿੱਚ ਪਿੰਡ ਕਬਰਵਾਲਾ ਦੇ 60 ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਐਸ.ਆਈ ਜਗਸੀਰ ਸਿੰਘ ਨੇ ਨਸ਼ੇ ਦੇ ਮਾੜ੍ਹੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਸਾਡੇ ਸਰੀਰ ਤੇ ਕਿਸ ਤਰਾਂ ਨੁਕਸਾਨ ਕਰ ਰਹੇ ਹਨ, ਉਨ੍ਹਾਂ ਕਿਹ ਕਿ ਨਸ਼ਿਆਂ ਨਾਲ ਹੀ ਹੱਸਦੇ ਵੱਸਦੇ ਘਰ ਤਬਾਹ ਹੋ ਰਹੇ ਹਨ ਅਤੇ ਇਨ੍ਹਾਂ ਨਸ਼ਿਆਂ ਕਾਰਨ ਘਰਾਂ ਅੰਦਰ ਲੜਾਈਆਂ, ਝੱਗੜੇ ਇੱਥੋਂ ਤੱਕ ਕਿ ਤਲਾਕ ਦਾ ਮੁੱਖ ਕਾਰਨ ਵੀ ਨਸ਼ੇ ਹੀ ਹਨ। ਉਨ੍ਹਾਂ ਕਿਹਾ ਕਿ ਆਪਾ ਸਾਰਿਆਂ ਨੂੰ ਰੱਲ ਕੇ ਪਿੰਡਾਂ ਵਿੱਚੋਂ ਨਸ਼ਿਆਂ ਦਾ ਖਾਤਮਾਂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਕੋਈ ਤੁਹਾਡੇ ਨਜ਼ਦੀਕ ਨਸ਼ੇ ਵੇਚਦਾ ਹੈ ਜਾਂ ਤੁਸੀ ਕੋਈ ਹੋਰ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਥਾਣੇ ਵਿੱਚ ਆ ਕਿ ਜਾਂ ਸਾਡੇ ਹੈਲਪ ਲਾਈਨ ਨੰਬਰ 80549-42100 ਤੇ ਜਾਣਕਾਰੀ ਦੇ ਸਕਦੇ ਹੋ, ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆਂ ਜਾਵੇਗਾ। ਐਸ.ਆਈ ਜਗਸੀਰ ਸਿੰਘ ਨੇ ਕਿਹਾ ਕਿ ਹਮੇਸ਼ਾ ਆਪਣੇ ਏ.ਟੀ.ਐਮ ਪਾਸਵਰਡ ਨੂੰ ਸੁਰੱਖਿਅਤ ਰੱਖਿਆਂ ਜਾਵੇ ਅਤੇ ਇਸ ਦੀ ਜਾਣਕਾਰੀ ਕਿਸੇ ਕੋਲ ਵੀ ਸਾਂਝੀ ਨਾ ਕੀਤੀ ਜਾਵੇ ਅਤੇ ਆਪਣੇ ਪਾਸਵਰਡ ਨੂੰ ਸਮੇਂ ਸਮੇਂ ਬਾਅਦ ਬਦਲਿਆ ਜਾਵੇ। ਉਨਾਂ ਕਿਹਾ ਕਿ ਕੋਈ ਵੀ ਬੈਂਕ ਅਧਿਕਾਰੀ ਜਾਂ ਬੀਮਾ ਅਧਿਕਾਰੀ ਤੁਹਾਡੇ ਤੋਂ ਓ.ਟੀ.ਪੀ ਜਾਂ ਕਾਰਡ, ਆਧਾਰ ਕਾਰਡ, ਅਧਾਰ ਕਾਰਡ ਨਾਲ ਲਿੰਕਡ ਮੋਬਾਇਲ ਨੰਬਰ ਜਾਂ ਹੋਰ ਨਿੱਜੀ ਜਾਣਕਾਰੀ ਦੀ ਮੰਗ ਨਹੀ ਕਰਦੇ ਅਤੇ ਜੇ ਕੋਈ ਤੁਹਾਨੂੰ ਫੋਨ ਕਾਲ ਕਰਕੇ ਇਹ ਜਾਣਕਾਰੀ ਮੰਗਦੇ ਹਨ ਤਾਂ ਤੁਸੀ ਕੋਈ ਵੀ ਜਾਣਕਾਰੀ ਉਨਾਂ ਨਾਲ ਸਾਂਝੀ ਨਾ ਕਰੋ।ਉਨ੍ਹਾਂ ਕਿਹਾ ਕਿ ਕਿਸੇ ਅਣਜਾਣ ਵਿਅਕਤੀ ਦੇ ਪੁੱਛਣ ਪਰ ਕਰੈਡਿਟ ਕਾਰਡ ਜਾਂ ਡੈਬਿਟ ਕਾਰਡ ਸਬੰਧੀ ਜਾਣਕਾਰੀ ਜਿਵੇ ਕਿ ਕਰੈਡਿਟ ਜਾਂ ਡੈਬਿਟ ਕਾਰਡ ਨੰਬਰ ਸੀ.ਵੀ.ਵੀ ਨੰਬਰ, ਐਕਸਪਾਇਰੀ ਤਰੀਕ ਸ਼ੇਅਰ ਨਾ ਕੀਤੀ ਜਾਵੇ।ਇਸ ਮੌਕੇ ਏ.ਐਸ.ਆਈ ਸੁਖਦੇਵ ਸਿੰਘ ਚੌਂਕੀ ਇਨਚਾਰ ਪੰਨੀਵਾਲਾ, ਏ.ਐਸ.ਆਈ ਸੁਖਵਿੰਦਰ ਸਿੰਘ, ਮਨਜੀਤ ਸਿੰਘ, ਸੁਖਦਿਆਲ ਸਿੰਘ, ਮੰਗਲ ਸਿੰਘ, ਜਰਨੈਲ ਸਿੰਘ, ਸੁਵਿੰਦਰ ਸਿੰਘ ਤੇ ਮੁੱਖ ਮੁਨਸ਼ੀ ਜਗਦੀਸ਼ ਕੁਮਾਰ ਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।
Powered by Blogger.