ਚੋਟੀਆਂ ਪਿੰਡ ਦੀ ਸਰਪੰਚ ਸਰਬਜੀਤ ਕੌਰ ਦੇ ਘਰ ਦੋ ਲੜਕੀਆਂ ਬਾਅਦ ਪੈਦਾ ਹੋਏ ਲੜਕੇ ਦੀ ਖ਼ੁਸ਼ੀ ਮਨਾਈ

 

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਨਾਨਕ ਸਿੰਘ ਦੇ ਘਰ ਪੈਦਾ ਹੋਏ ਬੱਚੇ ਉਦੈਵੀਰ ਸਿੰਘ ਨੇ ਨਵੇਂ ਸਾਲ ਅਤੇ ਲੋਹੜੀ ਮੌਕੇ ਪਰਿਵਾਰ ਦੀਆਂ ਖੁਸ਼ੀਆਂ ਚ ਵਾਧਾ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਚੋਟੀਆਂ ਦੀ ਸਰਪੰਚ ਸਰਬਜੀਤ ਕੌਰ ਪਤਨੀ ਨਾਨਕ ਸਿੰਘ ਦੇ ਘਰ ਪਹਿਲਾਂ ਦੋ ਲੜਕੀਆਂ ਸੁਮਨ ਜੀਤ ਕੌਰ ਅਤੇ ਅਭਿਜੀਤ ਕੌਰ ਆਪ੍ਰੇਸ਼ਨ ਨਾਲ ਪੈਦਾ ਹੋਈਆਂ ਸਨ। ਜਦ ਕਿ ਇਸ ਵਾਰ ਸਰਪੰਚ ਸਰਬਜੀਤ ਕੌਰ ਗਰਭਵਤੀ ਹੋਣ ਕਾਰਨ ਆਪ੍ਰੇਸ਼ਨ ਤੋਂ ਡਰ ਰਹੀ ਸੀ, ਉਸ ਦੇ ਘਰਵਾਲਾ ਦਿੱਲੀ ਅੰਦੋਲਨ ਤੇ ਧਰਨੇ ਤੇ ਗਿਆ ਹੋਇਆ ਸੀ ਜਿਸ ਨੇ ਉੱਥੇ ਲੋੜਵੰਦਾਂ ਨੂੰ ਜਿੱਥੇ ਖੂਨਦਾਨ ਕੀਤਾ, ਉੱਥੇ ਪ੍ਰਮਾਤਮਾ ਅੱਗੇ ਆਪਣੀ ਪਤਨੀ ਦੇ ਬੱਚਾ ਪੈਦਾ ਹੋਣ ਲਈ ਮਾਲਕ ਅੱਗੇ ਅਰਦਾਸ ਕੀਤੀ। ਕਿਸਾਨ ਦੀ ਸੱਚੀ ਪੁਕਾਰ ਸੁਣਦਿਆਂ ਪ੍ਰਮਾਤਮਾ ਨੇ ਉਸ ਦੇ ਘਰ 4 ਜਨਵਰੀ ਨੂੰ ਪੁਤਰ ਉਦੈਦੀਪ ਸਿੰਘ ਦੀ ਦਾਤ ਬਖ਼ਸ਼ੀ ਹੈ। ਕਿਸਾਨ ਨਾਨਕ ਸਿੰਘ ਦਾ ਕਹਿਣਾ ਹੈ ਕਿ ਪ੍ਰਮਾਤਮਾ ਜਿੱਥੇ ਹਰ ਪਰਿਵਾਰ ਚ ਖੁਸ਼ੀਆਂ ਖੇੜੇ ਲੈ ਕੇ ਆਵੇ ,ਉਥੇ ਚੱਲ ਰਹੇ ਅੰਦੋਲਨ ਚ ਵੀ ਕਿਸਾਨਾਂ ਨੂੰ ਸਫ਼ਲਤਾ ਬਖ਼ਸ਼ੇ। ਪਰਿਵਾਰ ਨੇ ਦੀਪਕਾ ਮੈਟਰਨਿਟੀ ਹਸਪਤਾਲ ਔਰਤਾਂ ਅਤੇ ਬੱਚਿਆਂ ਦੇ ਮਾਹਰ ਡਾ ਦੀਪਿਕਾ ਜਿੰਦਲ ਦਾ ਬਿਨਾਂ ਆਪ੍ਰੇਸ਼ਨ ਤੇ ਬੱਚਾ ਪੈਦਾ ਹੋਣ ਤੇ ਸ਼ਲਾਘਾ ਕੀਤੀ ਹੈ। ਇਸ ਮੌਕੇ ਡਾ ਦੀਪਕ ਜਿੰਦਲ ਅਤੇ ਸਮੂਹ ਸਟਾਫ ਨੇ ਪਰਿਵਾਰ ਵਧਾਈ ਦਿੱਤੀ।
Powered by Blogger.