2022 ‘ਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ-ਹਰਪਾਲ ਸਿੰਘ ਚੀਮਾਂ

 

ਮਹਿਲ ਕਲਾਂ (ਪਰਦੀਪ ਸਿੰਘ ਲੋਹਗੜ੍ਹ) ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਡੰਡਾ ਦੇ ਜੋਰ ਨਾਲ ਸਰਆਮ ਧੱਕੇਸ਼ਾਹੀ ਬੂਥਾਂ ‘ਤੇ ਕਬਜ਼ਾ ਅਤੇ ਸਰਕਾਰੀ ਮਸੀਨਰੀ ਦੀ ਦੁਰਵਰਤੋ ਕਰ ਕੇ ਕਾਂਗਰਸ ਨੇ ਇਹ ਚੋਣਾਂ ਜਿੱਤੀਆਂ ਨਹੀਂ ਸਗੋਂ ਲੁੱਟੀਆਂ ਹਨ। ਇਸ ਪ੍ਰਗਟਾਵਾ ਵਿਰੋਧੀ ਧਿਰ ਦੇ ਆਗੂ ਨੇਤਾ ਹਰਪਾਲ ਸਿੰਘ ਚੀਮਾ ਨੇ ਪਿੰਡ ਪੋਡਰੀ ਵਿਖੇ ਪੱਤਰਕਾਰ ਕਰਦਿਆ ਕੀਤਾ। ਉਨਾ ਕਿਹਾ ਇਨਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰੀ ਚੋਣਾਂ ਲੜਨ ਦੇ ਬਾਵਜੂਦ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਰਹੀ ਹੈ। ਚੀਮਾ ਨੇ ਇਕ ਸਵਾਲ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਾਲੇ ਦੇਸ਼ ਅੰਨਭਾੰਡਰ ਭਰਨ ਵਾਲੇ ਦੇਸ਼ ਦੇ ਅੰਨਦਾਤੇ ਨਾਲ ਮਤਰੋਈ ਮਾ ਵਾਲਾ ਸਲੂਕ ਕਰ ਕੇ ਮਾਨਸਿਕ ਤੌਰ ਤੇ ਜਲੀਲ ਕੀਤਾ ਜਾ ਰਿਹਾ। ਸੂਬੇ ਦੀ ਕਾਂਗਰਸ ਸਰਕਾਰ ਵੀ ਇਸ ਮਾਮਲੇ ਵਿਚ ਫੇਲ੍ਹ ਸਾਬਰ ਹੋ ਕੇ ਰਹਿ ਗਈ ਹੈ। ਆਪ ਆਗੂ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਕੇਂਦਰ ਸਰਕਾਰ ਨਾਲ ਮਿਲ ਕੇ ਸਰਮਾਏਦਾਰ ਪੱਖੀ ਕਾਨੂੰਨ ਲਾਗੂ ਕਰਵਾਉਣ ਚ, ਮੋਹਰੀ ਰੋਲ ਅਦਾ ਕਰ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਸ਼ੁਰੂ ਤੋ ਹੀ ਕਿਸਾਨ ਮਾਰੂ ਕਾਲੇ ਕਾਨੂੰਨਾਂ ਖਿਲਾਫ ਪੰਜਾਬ ਵਿਧਾਨ ਸਭਾ ਅਤੇ ਪਾਰਲੀਮੈਂਟ ਤੱਕ ਆਵਾਜ਼ ਬੁਲੰਦ ਕਰ ਕੇ ਕਿਸਾਨ ਦੇ ਹੱਕਾ ਦੀ ਲੜਾਈ ਲੜ ਰਹੀ। ਉਨ੍ਹਾਂ ਸਪਸ਼ਟ ਕਿਹਾ ਕਿ ਅਗਲੇ ਵਰ੍ਹੇ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ, ਅਕਾਲੀ, ਭਾਜਪਾ ਤੋ ਅੱਕੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੌਡਰੀ,ਕਲਤਾਰ ਸਿੰਘ ਸੰਧਵਾਂ, ਅਮਰੀਸ਼ ਭੋਤਨਾ ਰਮਨ ਖੱਟੜਾ, ਗਗਨ ਠੀਕਰੀਵਾਲ, ਦਵਿੰਦਰ ਸਿੰਘ ਧਨੋਆ, ਟਿੱਕਾ ਪੋਡਰੀ, ਗਰਦੀਪ ਬਾਬਾ,ਪ੍ਰਦੀਪ ਸਿੰਘ ਲੋਹਗੜ੍ਹ ਸੁਖਜੀਤ ਬਾਜਵਾ ਛਾਪਾ, ਕੁਲਦੀਪ ਸਿੰਘ ਕਾਲਾ ਰਾਜਪਾਲ ਗੋਡੇ,ਬਿੰਦਰ ਸਿੰਘ ਖਾਲਸਾ, ਤੇਜਪਾਲ ਮਹਿਲ ਕਲਾਂ ਆਦਿ ਹਾਜ਼ਰ ਸਨ।
Powered by Blogger.