ਪ੍ਰੈੱਸ ਕਲੱਬ ਮਹਿਲ ਕਲਾਂ ਵਲੋਂ ਖ਼ੂਨਦਾਨ ਕੈਂਪ ਸਬੰਧੀ ਅਹਿਮ ਵਿਚਾਰਾਂ
ਮਹਿਲ ਕਲਾਂ (ਪ੍ਦੀਪ ਸਿੰਘ ਲੋਹਗੜ)-ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੀ ਅਹਿਮ ਮੀਟਿੰਗ ਅੱਜ ਕਲੱਬ ਦੇ ਮੁੱਖ ਦਫ਼ਤਰ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਯਾਦ ਨੂੰ ਸਿਜਦਾ ਕੀਤਾ ਗਿਆ। ਕਲੱਬ ਦੇ ਖ਼ਜ਼ਾਨਚੀ ਸੁਖਵੀਰ ਜਗਦੇ ਨੇ ਪਿਛਲੇ ਸਮੇਂ ਦਾ ਹਿਸਾਬ ਕਿਤਾਬ ਪੇਸ਼ ਕੀਤਾ। ਸਰਪ੍ਰਸਤ ਪ੍ਰੀਤਮ ਸਿੰਘ ਦਰਦੀ, ਜਰਨਲ ਸਕੱਤਰ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰੈੱਸ ਕਲੱਬ ਮਹਿਲ ਕਲਾਂ ਦਾ ਸਾਲਾਨਾ ਸਮਾਗਮ ਅਤੇ 13ਵਾਂ ਖ਼ੂਨਦਾਨ ਕੈਂਪ ਮਾਰਚ ਮਹੀਨੇ ਵਿੱਚ ਪਿੰਡ ਹਮੀਦੀ ਵਿਖੇ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਲਗਵਾਇਆ ਜਾ ਰਿਹਾ। ਸਾਲਾਨਾ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰਕੇ ਮੁੱਖ ਮਹਿਮਾਨ ਅਤੇ ਖ਼ੂਨਦਾਨੀਆਂ ਤੱਕ ਪਹੁੰਚ ਕਰਨ ਬਾਰੇ ਜ਼ਿੰਮੇਵਾਰੀ ਸੌਂਪੀ ਗਈ। ਇਸ ਸਮੇਂ ਚੇਅਰਮੈਨ ਅਵਤਾਰ ਸਿੰਘ ਅਣਖੀ, ਉੱਪ ਚੇਅਰਮੈਨ ਸੁਖਵਿੰਦਰ ਸਿੰਘ ਸੋਨੀ, ਸੀ: ਮੀਤ ਪ੍ਰਧਾਨ ਰਮਨਦੀਪ ਸਿੰਘ ਧਾਲੀਵਾਲ, ਬਲਵੰਤ ਸਿੰਘ ਚੁਹਾਣਕੇ, ਜਗਸੀਰ ਸਿੰਘ ਸਹਿਜੜਾ, ਜਗਰਾਜ ਸਿੰਘ ਮੂੰਮ, ਪ੍ਰਦੀਪ ਸਿੰਘ ਲੋਹਗੜ੍ਹ, ਗੁਰਮੁਖ ਸਿੰਘ ਹਮੀਦੀ, ਮੇਘਰਾਜ ਜੋਸ਼ੀ, ਕਮਲ ਟੱਲੇਵਾਲ ਆਦਿ ਹਾਜ਼ਰ ਸਨ।