ਸਿਹਤ ਬੀਮਾ ਯੋਜਨਾ ਸੰਬੰਧੀ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਲਈ ਸਟਾਫ ਨਾਲ ਮੀਟਿੰਗ ਕੀਤੀ

 

ਲੰਬੀ (ਅਰੋੜਾ)ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਅਰਵਿੰਦ ਪਾਲ ਸੰਧੂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਤੇ ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਆਦੇਸ਼ਾ ‘ਤੇ ਡਾ.ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਆਲਮਵਾਲਾ ਦੀ ਯੋਗ ਅਗਵਾਈ ਵਿੱਚ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਸੰਬੰਧੀ ਸਮੂਹ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਜੋ ਵਿਅਕਤੀ ਇਸ ਸਕੀਮ ਤੋ ਵਾਝਾ ਹੈ ਉਹਨਾ ਨੂੰ ਜਾਗਰੂਕ ਕਰਕਿ ਉਹਨਾ ਦੇ 28 ਫਰਵਰੀ ਤੱਕ ਕਾਰਡ ਬਣਵਾਏ ਜਾਣ। ਉਹਨਾ ਦੱਸਿਆ ਕਿ ਇਸ ਸੰਬੰਧੀ ਇਕ ਮੁਹਿੰਮ ਚੱਲ ਰਹੀ ਹੈ, ਸਟੇਟ ਤੋਂ ਇੱਕ ਜਾਗਰੂਕਤਾ ਵੈਨ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਈ ਹੈ ਜੋ 8 ਮਾਰਚ ਤੋ ਆਪਣੇ ਬਲਾਕ ਦੇ ਵੱਖ ਵੱਖ ਖੇਤਰਾਂ ਪਿੰਡਾ ਵਿੱਚ ਪਹੁੰਚ ਕਿ ਇਸ ਸਕੀਮ ਸੰਬੰਧੀ ਜਾਗਰੂਕ ਕਰੇਗੀ ਅਤੇ ਮੌਕੇ ਤੇ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏਗੀ ਰਹੀ ਹੈ। ਇਸ ਮੌਕੇ ਡਾ.ਅੰਮ੍ਰਿਤਪਾਲ, ਡਾ.ਸਿੰਪਲ ਕੁਮਾਰ,ਡਾ.ਇਕਬਾਲ ਸਿੰਘ, ਡਾ.ਅਰਪਣ ਸਿੰਘ, ਸਮੂਹ ਏ.ਐਨ.ਐਮ ਤੇ ਆਸ਼ਾ ਵਰਕਰ ਹਾਜਿਰ ਸਨ।
Powered by Blogger.