ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਨਾ ਦਿੱਤੇ ਜਾਣ ਦੇ ਰੋਸ ਵਜੋਂ ਬੀਡੀਪੀਓ ਦਫ਼ਤਰ ਮਹਿਲ ਕਲਾਂ ਅੱਗੇ ਕੀਤੀ ਗਈ ਨਾਅਰੇਬਾਜ਼ੀ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਪਿੰਡ ਸਹਿਜੜਾ ਦੇ ਮਜ਼ਦੂਰ ਆਗੂ ਕੌਰ ਸਿੰਘ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਵੱਲੋਂ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਦਾ ਕੰਮ ਨਾ ਦਿੱਤੇ ਜਾਣ ਦੇ ਰੋਸ ਵਜੋਂ ਬੀਡੀਪੀਓ ਦਫ਼ਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਨਰੇਗਾ ਮਜ਼ਦੂਰਾਂ ਨੂੰ ਤੁਰੰਤ ਮਨਰੇਗਾ ਸਕੀਮ ਤਹਿਤ ਕੰਮ ਦੇਣ ਦੀ ਮੰਗ ਕੀਤੀ। ਇਸ ਮੌਕੇ ਮਜ਼ਦੂਰ ਆਗੂ ਕੌਰ ਸਿੰਘ ਸਹਿਜੜਾ, ਸੁਖਪਾਲ ਕੌਰ, ਗੁਰਜੀਤ ਕੌਰ, ਗੁਰਮੇਲ ਕੌਰ, ਬੰਤ ਕੌਰ, ਗੁਰਦੇਵ ਕੌਰ, ਗੁਰਮੇਲ ਕੌਰ ,ਮਲਕੀਤ ਕੌਰ, ਹਰਬੰਸ ਕੌਰ ,ਪਰਮਜੀਤ ਕੌਰ, ਮਲਕੀਤ ਕੌਰ ਨੇ ਕਿਹਾ ਕਿ ਪਿੰਡ ਸਹਿਜੜਾ ਦੇ ਮਨਰੇਗਾ ਮਜ਼ਦੂਰਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਪੂਰਾ ਕੰਮ ਨਾ ਦਿੱਤੇ ਜਾਣ ਕਾਰਨ ਮਜ਼ਦੂਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਢੇ ਹੋ ਚੁੱਕੇ ਹਨ ਅਤੇ ਆਪਣੇ ਘਰਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਤਹਿਤ ਪੂਰਾ ਕੰਮ ਦਿੱਤਾ ਜਾਵੇ 100 ਦਿਨ ਦੀ ਬਜਾਏ ਪੂਰਾ ਸਾਲ ਕੰਮ ਦਿੱਤਾ ਜਾਵੇ 700 ਰੁਪਏ ਪ੍ਰਤੀਦਿਨ ਦਿਹਾੜੀ ਦਿੱਤੀ ਜਾਵੇ । ਮਜ਼ਦੂਰਾਂ ਦੀ ਹਾਜ਼ਰੀ ਜੌਬ ਕਾਰਡਾ ਤੇ ਯਕੀਨੀ ਬਣਾਈ ਜਾਵੇ ਮਨਰੇਗਾ ਮਜ਼ਦੂਰਾਂ ਨੂੰ ਨਿਰਵਿਘਨ ਕੰਮ ਦਿੱਤਾ ਜਾਵੇ । ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਜਾਰੀ ਕੀਤੇ ਜਾਣ ਉਕਤ ਆਗੂਆਂ ਨੇ ਸ਼ਤਾਬਦੀ ਦਿੱਤੀ ਜੇਕਰ ਮਜ਼ਦੂਰਾਂ ਨੂੰ ਕੰਮ ਨਾ ਦਿੱਤਾ ਤਾਂ ਅਗਲਾ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।ਇਸ ਮੌਕੇ ਮਨਰੇਗਾ ਸੈੱਲ ਦੇ ਬਲਾਕ ਮਹਿਲ ਕਲਾਂ ਦੇ ਏਪੀਓ ਗਗਨਦੀਪ ਸਿੰਘ ਨੇ ਮਨਰੇਗਾ ਮਜ਼ਦੂਰਾਂ ਨੂੰ ਵਿਸ਼ਵਾਸ ਦਵਾਇਆ ਕਿ ਆਉਂਦੇ ਮਹੀਨੇ 10 ਮਾਰਚ ਤਕ ਮਨਰੇਗਾ ਮਜ਼ਦੂਰਾਂ ਦੇ ਕੰਮ ਦਾ ਐਸਟੀਮੇਟ ਲਗਾ ਕੇ ਮਸਟਰੋਲ ਕਢਾ ਕੇ ਪਹਿਲ ਦੇ ਆਧਾਰ ਤੇ ਕੰਮ ਚਲਾਇਆ ਜਾਵੇਗਾ । ਇਸ ਸਮੇਂ ਸਣਮਤੀ ਦੀ ਚੇਅਰਪਰਸਨ ਹਰਜਿੰਦਰ ਕੌਰ ਦੇ ਪਤੀ ਮਨਜੀਤ ਸਿੰਘ ਨੂੰ ਮਜਦੂਰਾਂ ਵੱਲੋਂ ਮੰਗ ਪੱਤਰ ਵੀ ਸੌਪਿਆ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਮੈਡਮ ਜਗਜੀਤ ਕੌਰ ਸਹਿਜੜਾ ਸਤਨਾਮ ਸਿੰਘ ਗੋਗਾ ਲਖਬੀਰ ਸਿੰਘ ਚੰਨਣਵਾਲ ਵਲੀ ਖਾਨ ਚੰਨਣਵਾਲ ਤੋਂ ਇਲਾਵਾ ਹੋਰ ਮਜ਼ਦੂਰ ਆਗੂ ਵੀ ਹਾਜ਼ਰ ਸਨ।
Powered by Blogger.