ਬੱਸ ਅਤੇ ਕਾਰ ਵਿਚਕਾਰ ਭਿਆਨਕ ਸੜਕ ਹਾਦਸਾ, ਨੌਜਵਾਨ ਫੌਜੀ ਦੀ ਮੌਤ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ) ਪਿੰਡ ਮਹਿਲ ਕਲਾਂ (ਬਰਨਾਲਾ)ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਫੌਜੀ ਦੀ ਦੱਧਾਹੂਰ ਪੁਲ ਨਜਦੀਕ ਵਾਪਰੇ ਇਕ ਭਿਆਨ ਸੜਕ ਹਾਦਸੇ ਚ ਮੌਤ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੌਜੀ ਕੁਲਵਿੰਦਰ ਸਿੰਘ (26) ਪੁੱਤਰ ਕੇਵਲ ਸਿੰਘ ਪੱਲੇਦਾਰ ਵਾਸੀ ਮਹਿਲ ਕਲਾਂ (ਬਰਨਾਲਾ)ਅਜੇ ਕੁਝ ਦਿਨ ਪਹਿਲਾਂ ਫੌਜ ਚੋਂ ਛੱਟੀਆ ਆਇਆਂ ਸੀ। ਉਹ ਅੱਜ ਕਿਸੇ ਵਿਆਹ ਸਮਾਗਮ 'ਚ ਹਿੱਸਾ ਲੈਣ ਤੋਂ ਬਾਅਦ ਪਿੰਡ ਪਰਤ ਰਿਹਾ ਸੀ ਕਿ ਸਮੇਂ ਵਜੇ ਉਸ ਸਵਿਫਰ ਕਾਰ ਪਿੰਡ ਦੱਧਾਹੂਰ ਦੇ ਪੁਲ ਪੁੱਜਣ ਤੇ ਬਰਨਾਲਾ ਤੋਂ ਆ ਰਹੀ ਬੱਸ ਨਾਲ ਟਕਰਾ ਕੇ ਹਾਦਸਾਗ੍ਰਸਤ ਹੈ ਗਈ। ਆਹਮੋ ਸਾਹਮਣੀ ਇਹ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਚ ਨੌਜਵਾਨ ਦੀ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਨੌਜਵਾਨ ਫੌਜੀ ਕੁਲਵਿੰਦਰ ਸਿੰਘ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਮੌਕੇ ਤੇ, ਹੀ ਦਮ ਤੋੜ ਗਿਆ। ਪੁਲਿਸ ਥਾਣਾ ਸਦਰ ਰਾਏਕੋਟ ਦੇ ਕਰਮਚਾਰੀਆਂ ਨੇ ਘਟਨਾ ਸਥਾਨ ਤੇ ਪੰਹੁਚ ਕੇ ਲਾਸ਼ ਨੂੰ ਕਬਜੇ ਚ ਲੈਣ ਉਪਰੰਤ ਪੋਸਟਮਾਰਟਮ ਲਈ ਸੁਧਾਰ ਭੇਜ ਦਿੱਤਾ ਹੈ।
Powered by Blogger.