ਭਾਰਤੀ ਫੌਜ ਦੇ ਜਵਾਨ ਕੁਲਵਿੰਦਰ ਸਿੰਘ ਦੇ ਅੰਤਮ ਸੰਸਕਾਰ ਮੌਕੇ ਸੈਂਕੜੇ ਲੋਕਾਂ ਨੇ ਦਿੱਤੀ ਹੰਝੂਆਂ ਭਰੀ ਵਿਦਾਇਗੀ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਕਸਬਾ ਮਹਿਲ ਕਲਾਂ ਦੇ ਜੰਮਪਲ ਭਾਰਤੀ ਫੌਜ ਦੇ ਜਵਾਨ ਕੁਲਵਿੰਦਰ ਸਿੰਘ 28 ਸਾਲ ਪੁੱਤਰ ਕੇਵਲ ਸਿੰਘ ਜਿਸ ਦੀ ਬੀਤੀ ਰਾਤ ਇਕ ਸੜਕ ਹਾਦਸੇ ਚ ਮੌਤ ਹੋ ਗਈ ਸੀ। ਜਿਸ ਦਾ ਅੱਜ ਦੇਰ ਸ਼ਾਮ ਮਹਿਲ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਵੱਖ ਵੱਖ ਧਾਰਮਿਕ, ਰਾਜਨੀਤਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਹੰਝੂਆਂ ਭਰੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸਟੇਸ਼ਨ ਹੈੱਡ ਕੁਆਰਟਰ ਸੰਗਰੂਰ ਦੇ ਨਾਇਬ ਸੂਬੇਦਾਰ ਕਾਨਾ ਰਾਮ ਦੀ ਅਗਵਾਈ ਹੇਠ ਮ੍ਰਿਤਕ ਜਵਾਨ ਦੀ ਦੇਹ ਤੇ ਰਾਸ਼ਟਰੀ ਝੰਡਾ ਪਾਉਣ ਉਪਰੰਤ ਫੁੱਲ ਮਾਲਾਵਾਂ ਭੇਟ ਕਰਕੇ ਸਲਾਮੀ ਦਿੱਤੀ ਗਈ। ਇਸ ਮੌਕੇ ਇੰਡੀਅਨ ਐਕਸ ਸਰਵਿਸਮੈਨ ਲੀਗ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘਾਪੁਰੀ ਸਹਿਜੜਾ, ਹੌਲਦਾਰ ਜਗਰੂਪ ਸਿੰਘ, ਹੌਲਦਾਰ ਮੱਖਣ ਸਿੰਘ ,ਹੌਲਦਾਰ ਬਬਲੀ ਸਿੰਘ ਨੇ ਕਿਹਾ ਕਿ ਮ੍ਰਿਤਕ ਕੁਲਵਿੰਦਰ ਸਿੰਘ ਜੋ ਕਿ ਸੰਨ 2012 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ 2013 ਦੇ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਪਣੀ ਡਿਊਟੀ ਦੀਆਂ ਸੇਵਾਵਾਂ ਨਿਭਾਉਂਦਾ ਰਿਹਾ ਸੀ ਜੋ ਕਿ ਕੁਝ ਦਿਨ ਪਹਿਲਾਂ ਛੁੱਟੀ ਆਇਆ ਸੀ ਜੋ ਬੀਤੇ ਕੱਲ੍ਹ ਕਿਸੇ ਵਿਆਹ ਸਮਾਗਮ ਚ ਹਿੱਸਾ ਲੈ ਕੇ ਵਾਪਸ ਰਾਏਕੋਟ ਤੋਂ ਮਹਿਲ ਕਲਾਂ ਵੱਲ ਨੂੰ ਆ ਰਿਹਾ ਸੀ ਜਿਸ ਦੀ ਗੱਡੀ ਪਿੰਡ ਦੱਧਾਹੂਰ ਦੇ ਨਜ਼ਦੀਕ ਆ ਕੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਜਿਸ ਦੌਰਾਨ ਕੁਲਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਫੌਜ ਦੇ ਜਵਾਨ ਕੁਲਵਿੰਦਰ ਸਿੰਘ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਦੇਸ਼ ਨੂੰ ਵੀ ਜਿਹੀ ਦੇਸ਼ ਭਗਤੀ ਰੱਖਣ ਵਾਲੇ ਨੌਜਵਾਨਾਂ ਦੀ ਲੋੜ ਹੈ , ਜਿਸ ਦੀ ਮੌਤ ਨਾਲ ਇੰਡੀਅਨ ਆਰਮੀ ਨੂੰ ਵੀ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਸਿੰਘ ਵੱਲੋਂ ਭਾਰਤੀ ਫੌਜ ਨੂੰ ਦਿੱਤੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵਿੰਦਰ ਸਿੰਘ ਦਾ ਵੱਡਾ ਭਰਾ ਵੀ ਭਾਰਤੀ ਫ਼ੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਮ੍ਰਿਤਕ ਆਪਣੇ ਪਿੱਛੇ ਪਤਨੀ, ਮਾਤਾ ਅਤੇ ਪਿਤਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਸਰਪੰਚ ਬਲੌਰ ਸਿੰਘ ਤੋਤੀ, ਸਰਬਜੀਤ ਸਿੰਘ ਸ਼ੰਭੂ ਮਹਿਲਕਲਾਂ ਰਜਿੰਦਰਪਾਲ ਬਿੱਟੂ ਚੀਮਾ, ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ, ਮਾ ਬਲਜਿੰਦਰ ਪ੍ਰਭੂ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ,ਜਥੇਦਾਰ ਅਜਮੇਰ ਸਿੰਘ ,ਮੰਗਤ ਸਿੰਘ ਸਿੱਧੂ, ਜਗਜੀਤ ਸਿੰਘ ਮਾਹਲ, ਚੇਅਰਮੈਨ ਗਿਆਨੀ ਜਗਸੀਰ ਸਿੰਘ ਖਾਲਸਾ, ਰਿੰਕਾ ਬਾਹਮਣੀਆ ,ਸੰਮਤੀ ਦੇ ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ ਐਸਆਈ ਸਤਨਾਮ ਸਿੰਘ ,ਢਾਡੀ ਨਾਥ ਸਿੰਘ ਹਮੀਦੀ, ਵੇਦ ਪ੍ਰਕਾਸ਼ ਬਿੱਲੂ ਆੜ੍ਹਤੀਆ ,ਪ੍ਰਧਾਨ ਗਗਨ ਸਰਾਂ ,ਜੀਤ ਸਿੰਘ ਸਹੌਰ ਵਾਲੇ, ਡਾ ਇਕਬਾਲ ਸਿੰਘ , ਚਮਕੌਰ ਸਿੰਘ ,ਮਾ ਰਾਜਿੰਦਰ ਕੁਮਾਰ ਸਿੰਗਲਾ ,ਸੁਖਦੇਵ ਸਿੰਘ ਘੋਟੀ ਧਨੇਰ, ਤਜਿੰਦਰਦੇਵ ਸਿੰਘ,ਪ੍ਰਦੀਪ ਸਿੰਘ ਲੋਹਗੜ੍ਹ, ਮਿੰਟੂ,ਜਗਦੀਪ ਸਰਮਾਂ, ਟੋਨੀ ਸਿੱਧੂ, ਗੁਰਮੇਲ ਸਿੰਘ ਮੇਲਾ ਭੱਠਲ, ਸਮੇਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਕਲੱਬ ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਨੇ ਵੀ ਮ੍ਰਿਤਕ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
Powered by Blogger.