ਗੁਰਦੁਆਰਾ ਕਾਲਾਮਾਲਾ ਸਾਹਿਬ ਵਿਖੇ ਵੱਡੇ ਘੱਲੂਘਾਰੇ ਦੇ ਸਹੀਦਾ ਦੀ ਯਾਦ ‘ਚ ਧਾਰਮਿਕ ਸਮਾਗਮ

 

ਮਹਿਲ ਕਲਾਂ (ਪਰਦੀਪ ਸਿੰਘ ਲੋਹਗੜ੍ਹ) ਇਤਿਹਾਸਕ ਗੁਰਦੁਆਰਾ ਸਿੱਧਸਰ ਕਾਲਾਮਾਲਾ ਸਾਹਿਬ ਛਾਪਾ ਵਿਖੇ ਵੱਡੇ ਘੱਲੂਘਾਰੇ ਦੇ 35 ਹਜ਼ਾਰ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਗੁਰਮਤਿ ਸੰਗੀਤ ਵਿਦਿਆਲਾ ਦੇ ਵਿਦਿਆਰਥੀਆਂ ਨੇ ਮਨੋਹਰ ਕੀਰਤਨ ਦਆਰਾ ਸੰਗਤ ਨੂੰ ਨਿਹਾਲ ਕੀਤਾ। ਕਮੇਟੀ ਦੇ ਪ੍ਰਧਾਨ ਨਾਜਰ ਸਿੰਘ ਮੋਹਾਲੀ, ਖਜਾਨਚੀ ਬਲਵਿੰਦਰ ਸਿੰਘ, ਸੂਬੇਦਾਰ ਚਰਨ ਸਿੰਘ ਨੇ ਵੱਡੇ ਘੱਲੂਘਾਰੇ ਦੇ ਸਹੀਦ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਦੀਆ ਫੋਜਾਂ ਨਾਲ ਲੋਹਾ ਲੈਂਦਿਆ ਸ਼ਹਾਦਤ ਦਾ ਜਾਮ ਪੀ ਗਏ ਮਹਾਨ ਸੂਰਬੀਰਾਂ ਦੀ ਕਰਬਾਨੀ ਸਾਡੇ ਲਈ ਪ੍ਰੇਰਨਾ ਸਰੋਤ ਹੈ ਅਜਿਹੇ ਸੂਰਬੀਰ ਯੋਧਿਆਂ ਦੀ ਯਾਦ ਵਿੱਚ ਵਿਸਾਲ ਪੱਧਰ `ਤੇ ਪਿੰਡ ਪਿੰਡ ਸਮਾਗਮ ਕਰਵਾ ਕੇ ਨਵੀ ਪਨੀਰੀ ਨੂੰ ਇਸ ਸਾਨਾਮੇਤ ਘੱਲੂਘਾਰੇ ਵਾਰੇ ਜਾਣ ਕਰਵਾਉਣ ਸਮੇਂ ਦੀ ਮੁੱਖ ਲੋੜ ਹੈ। ਕਮੇਟੀ ਵਲੋਂ ਵੱਖ ਵੱਖ ਸ਼ਖਸੀਅਤ ਦਾਨੀ ਸੱਜਣਾਂ ਨੂੰ ਵਿਸੇਸ਼ ਤੌਰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬਾਬਾ ਗੁਰਨਾਮ ਸਿੰਘ ਯੋਗੀ, ਬਾਬਾ ਬਖਸੀਸ ਸਿੰਘ ਕਸਬਾ, ਬਾਬਾ ਗੁਰਮੇਜ ਸਿੰਘ ਗੇਜ ਕਾਰ ਸੇਵਾ ਵਾਲੇ, ਸਰਪੰਚ ਸਰਬਜੀਤ ਕੌਰ, ਕਾਨੂੰਗੋ ਉਜਾਗਰ ਸਿੰਘ, ਅਵਾਤਰ ਸਿੰਘ ਅਣਖੀ, ਜਥੇ ਬਲਦੇਵ ਸਿੰਘ, ਜਥੇ ਮਖਤਿਆਰ ਸਿੰਘ ਛਾਪਾ, ਬਲਰਾਜ ਸਿੰਘ ਫੌਜੀ, ਸੰਮਤੀ ਮੈਂਬਰ ਹਰਨੇਕ ਸਿੰਘ ਛਾਪਾ, ਪ੍ਰਧਾਨ ਜਗਤਾਰ ਪੋਡਰੀ, ਦਰਸ਼ਨ ਸਿੰਘ ਪੋਡਰੀ ਸੁਖਜੀਤ ਬਾਜਵਾ ਛਾਪਾ, ਭਾਈ ਗਰਜੰਟ ਸਿੰਘ, ਪ੍ਰਦੀਪ ਦੇਹੜ ਲੋਹਗੜ੍ਹ ,ਮੋਹਨ ਸਿੰਘ, ਹਰਜਿੰਦਰ ਸਿੰਘ ਫੀਡ ਵਾਲੇ ਹਾਜ਼ਰ ਸਨ।
Powered by Blogger.