ਬਿਨ੍ਹਾਂ ਮਾਸਕ ਪਾਏ ਘਰੋਂ ਬਾਹਰ ਨਿਕਲਣ ‘ਤੇ ਹੋਵੇਗੀ ਕਾਨੂੰਨੀ ਕਾਰਵਾਈ : ਐਸ.ਐਸ.ਪੀ

 

ਸ੍ਰੀ ਮੁਕਤਸਰ ਸਾਹਿਬ(ਭੀਮ ਸੈਨ ਅਰੋੜਾ) ਪੰਜਾਬ ਵਿੱਚ ਕਰੋਨਾ ਵਾਇਰਸ ਬਿਮਾਰੀ ਦੇ ਫਿਰ ਤੋਂ ਮਰੀਜ਼ਾਂ ਦੀ ਗਿਣਤੀ ਵਧਦੇ ਦੇਖਦੇ ਹੋਏ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਖਤੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਐਸ.ਐਸ.ਪੀ ਨੇ ਕਿਹਾ ਕਿ ਜਿਲ੍ਹਾ ਅੰਦਰ ਕਰੋਨਾ ਵਾਇਰਸ ਬਿਮਾਰੀ ਦੇ ਵੱਧਦੇ ਮੱਦੇਨਜ਼ਰ ਕੋਰੋਨਾ ਦੇ ਮਰੀਜ਼ਾਂ ਦੇ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਗਭੀਰਤਾ ਨਾਲ ਲੈਦੇ ਹੋਏ ਜੇਕਰ ਕੋਈ ਵਿਅਕਤੀ ਘਰ ਤੋਂ ਬਾਹਰ ਬਿਨ੍ਹਾਂ ਮਾਸਕ ਪਾਏ ਨਿਕਲੇਗਾ ਤਾਂ ਉਸ ਤੇ ਮਾਸਕ ਦੇ ਚਲਾਨ ਤੋਂ ਇਲਾਵਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਿਨ੍ਹਾਂ ਮਾਸਕ ਪਾਏ ਘੁੰਮਣ ਵਾਲਿਆ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਐਸ.ਐਸ.ਪੀ ਨੇ ਦੱਸਿਆਂ ਹੈ ਕਿ ਸਾਡੇ ਵੱਲੋਂ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਤੋਂ ਬਚਾਉਣ ਲਈ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਪਿੰਡਾਂ ਸ਼ਹਿਰਾਂ ਅਤੇ ਸਕੂਲਾਂ/ਕਾਲਜ਼ਾ ਵਿੱਚ ਜਗਰੂਕ ਕਰ ਰਹੀਆ ਹਨ ਅਤੇ ਮੁਫਤ ਵਿੱਚ ਮਾਸਕ ਵੰਡ ਰਹੀਆ ਹਨ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਸਭ ਨੂੰ ਮਾਸਕ ਜਰੂਰ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਆਪਸੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਬਜ਼ੀ ਮੰਡੀ ਅੰਦਰ ਦੁਕਾਨਦਾਰ ਸਾਫ ਸਫਾਈ ਰੱਖਣ ਅਤੇ ਖਰੀਰਦਾਰ ਹਮੇਸ਼ਾ 2 ਗਜ ਦੀ ਦੂਰੀ ਬਣਾ ਕੇ ਰੱਖਣ। ਉਨਾਂ ਕਿਹਾ ਕਿ ਬਿਨ੍ਹਾਂ ਜਰੂਰਤ ਦੇ ਸਮਾਨ ਨੂੰ ਨਾ ਛੂਹੋ ਅਤੇ ਖਰੀਰਦਾਰੀ ਕਰਨ ਤੋਂ ਬਾਅਦ ਸਬਜ਼ੀ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰੋ। ਉਨ੍ਹਾਂ ਕਿਹਾ ਕਿ ਭੀੜ ਵਾਲੀਆ ਥਾਂਵਾ ਤੇ ਨਾ ਜਾਓ ਅਤੇ ਪਬਲਿਕ ਥਾਵਾਂ ਨੂੰ ਨਾ ਛੂਹੋ, ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤੋਂਗੇ ਤੇ ਸੁਰੱਖਿਅਤ ਰਹੋਗੇ। ਐਸ.ਐਸ.ਪੀ ਨੇ ਲੋਕਾ ਨੂੰ ਅਪੀਲ ਕੀਤੀ ਹੈ ਕਿ ਵਿਆਹ ਅਤੇ ਕੋਈ ਹੋਰ ਸਮਾਗਮਾ ਦੌਰਾਨ ਕਰੋਨਾ ਵਾਇਰਸ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆ ਜਰੂਰ ਵਰਤੋਂ ਉਨ੍ਹਾਂ ਕਿਹਾ ਕਿ ਸਮਾਗਮਾ ਅੰਦਰ ਜਿਆਦਾ ਇਕੱਠ ਨਾ ਕਰੋ ਅਤੇ ਆਪਸੀ ਦੂਰੀ ਬਣਾ ਕੇ ਰੱਖੋ ਅਤੇ ਮਾਸਕ ਦੀ ਵਰਤੋਂ ਜਰੂਰ ਕਰੋ।ਉਨ੍ਹਾਂ ਦੱਸਿਆਂ ਕਿ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਵਰਤ ਕਿ ਹੀ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਖੰਘ, ਜੁਕਾਮ ਜਾਂ ਬੁਖਾਰ ਹੋਵੇ ਤਾਂ ਉਹ ਬਿਨਾਂ ਡਰੇ ਆਪਣੇ ਨਜ਼ਦੀਕ ਦੇ ਹਸਪਾਲ ਵਿੱਚੋਂ ਜਾ ਕੇ ਆਪਣੇ ਟੈਸਟ ਜਰੂਰ ਕਰਵਾਉਣ। ਐਸ.ਐਸ.ਪੀ ਜੀ ਨੇ ਦੱਸਿਆਂ ਕਿ ਜੇਕਰ ਤੁਸੀ ਕੋਈ ਸਾਡੇ ਨਾਲ ਕੋਈ ਜਾਣਕਾਰ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਵਟਸ ਐਪ 80549-42100 ਤੇ ਮੈਸਿਜ ਕਰਕੇ ਜਾਂ ਕਾਲ ਕਰਕੇ ਦੇ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
Powered by Blogger.