ਪਿੰਡ ਕਲਾਲ ਮਾਜਰਾ ਵਿਖੇ ਸ਼ਹੀਦ ਸੈਨਿਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ

 

ਮਹਿਲ ਕਲਾ (ਪ੍ਰਦੀਪ ਸਿੰਘ ਲੋਹਗੜ੍ਹ) ਇੰਡੀਅਨ ਐਕਸ ਸਰਵਿਸਜ਼ ਲੀਗ ਕਮੇਟੀ ਪਿੰਡ ਕਲਾਲਮਾਜਰਾ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਦਾਰ ਦਲੀਪ ਸਿੰਘ ਵੱਲੋਂ ਸੂਬੇਦਾਰ ਖਜਾਨ ਸਿੰਘ ਦੀ ਯਾਦ ਵਿੱਚ ਦਾਨ ਕੀਤੇ ਗਏ ਸੈਨਿਕ ਭਲਾਈ ਕੇਂਦਰ ਵਿਖੇ ਸ਼ਹੀਦ ਸੈਨਿਕਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਬੰਧ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਇੰਡੀਅਨ ਐਕਸ ਸਰਵਿਸ ਲੀਗ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਸੈਨਿਕਾਂ ਨੂੰ ਇਕਜੁੱਟ ਹੋ ਕੇ ਚੱਲਣ ਦੀ ਅਪੀਲ ਕੀਤੀ ਗਈ। ਸਰਦਾਰ ਦਲੀਪ ਸਿੰਘ ਦੀ ਬੇਟੀ ਨਸੀਬ ਕੌਰ ਨੂੰ ਸਿਰੋਪਾਓ ਪਾਕੇ ਸਨਮਾਨਤ ਕੀਤਾ ਗਿਆ। ਸਟੇਜ ਸੈਕਟਰੀ ਦੀ ਜੁੰਮੇਵਾਰੀ ਸੂਬੇਦਾਰ ਰਾਮ ਸਿੰਘ ਕਲਾਲਮਾਜਰਾ ਵੱਲੋਂ ਨਿਭਾਈ ਗਈ। ਇਸ ਮੌਕੇ ਕੈਪਟਨ ਸਾਧੂ ਸਿੰਘ ਮੂੰਮ, ਸੂਬੇਦਾਰ ਮੇਜਰ ਸਾਗਰ ਸਿੰਘ ਮੂੰਮ, ਸੂਬੇਦਾਰ ਪਰੇਮ ਸਿੰਘ,ਹੌਲਦਾਰ ਚਮਕੌਰ ਸਿੰਘ,ਹੌਲਦਾਰ ਗੁਰਚਰਨ ਸਿੰਘ, ਹਰਬੰਸ ਸਿੰਘ ਰਾਏਸਰ, ਜਗਸੀਰ ਸਿੰਘ ਲੋਹਗੜ੍ਹ, ਹੌਲਦਾਰ ਚਮਕੌਰ ਸਿੰਘ, ਨਾਇਕ ਬਲਦੇਵ ਸਿੰਘ, ਨਾਇਕ ਕੁਲਦੀਪ ਸਿੰਘ, ਹੌਲਦਾਰ ਜੀਤ ਸਿੰਘ,ਨਾਇਕ ਭਜਨ ਸਿੰਘ, ਨਾਇਕ ਜੱਗਾ ਸਿੰਘ, ਹੌਲਦਾਰ ਪਰੇਮ ਕੁਮਾਰ,ਨਾਇਕ ਨਾਹਰ ਸਿੰਘ,ਨਾਇਕ ਸੁਰਜੀਤ ਸਿੰਘ,ਨਾਇਕ ਮਲਕੀਤ ਸਿੰਘ,ਨਾਇਕ ਮਹਿੰਦਰ ਸਿੰਘ,ਨਾਇਕ ਕਮਲਜੀਤ ਸਿੰਘ,ਨਾਇਕ ਸ੍ਰੀ ਕ੍ਰਿਸ਼ਨ ,ਨਾਇਕ ਗੁਰਦੀਪ ਸਿੰਘ, ਨਾਇਕ ਸਰਬਜੀਤ ਸਿੰਘ, ਨਾਇਕ ਮੱਖਣ ਸਿੰਘ, ਨਾਇਕ ਪ੍ਰੀਤਮ ਸਿੰਘ,ਬਖਤੌਰ ਸਿੰਘ,ਲਾਲ ਸਿੰਘ, ਹੌਲਦਾਰ ਇਕਬਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਅਤੇ ਨਗਰ ਨਿਵਾਸੀ ਹਾਜਰ ਸਨ।
Powered by Blogger.