ਪੁਲਿਸ ਮੁਲਾਜਮਾਂ ਕਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਵਰਤ ਕੇ ਡਿਊਟੀ ਕਰਨ: ਐਸ.ਐਸ.ਪੀ
ਸ੍ਰੀ ਮੁਕਤਸਰ ਸਾਹਿਬ(ਅਰੋੜਾ) ਕਰੋਨਾ ਵਾਇਰਸ ਬਿਮਾਰੀ ਦੇ ਦੁਬਾਰਾ ਤੋਂ ਵੱਧ ਰਹੇ ਕੇਸਾ ਕਾਰਨ ਜਿੱਥੇ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਨੇ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਤੋਂ ਬਚਾਉਣ ਲਈ ਅਪੀਲ ਕੀਤੀ ਹੈ ਅਤੇ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਬਿਮਾਰੀ ਤੋਂ ਬਚਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਐਸ.ਐਸ.ਪੀ ਅਪਣੇ ਦਫਤਰ ਵਿਖੇ ਪੱਤਰ ਜਾਰੀ ਕਰਦੇ ਹੋਏ ਜਿਲ੍ਹਾਂ ਅੰਦਰ ਡਿਊਟੀ ਕਰ ਰਹੇ ਪੁਲਿਸ ਮੁਲਾਜਮਾਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਪੁਲਿਸ ਮੁਲਾਜਮ ਡਿਊਟੀ ਦੌਰਾਨ ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀ ਜਰੂਰ ਵਰਤਨ, ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜਮ ਮਾਸਕ ਦੀ ਵਰਤੋਂ ਕਰਨ ਤੇ ਡਿਊਟੀ ਦੌਰਾਨ ਇੱਕ ਦੂਸਰੇ ਤੋਂ ਸਰੀਰਕ ਦੂਰੀ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਨਾਕਿਆਂ ਤੇ ਤਾਇਨਾਤ ਪੁਲਿਸ ਕਰਮਚਾਰੀ ਵਹੀਕਲਾਂ ਦੀ ਚੈਕਿੰਗ ਕਰਨ ਲਈ ਸਰੀਰਕ ਦੂਰੀ ਬਣਾ ਕੇ ਰੱਖਣ ਅਤੇ ਵਹੀਕਲਾ ਦੇ ਕਾਗਜਾਤ ਚੈਕ ਕਰਨ ਤੋਂ ਬਾਅਦ ਆਪਣੇ ਹੱਥਾ ਨੂੰ ਪਾਣੀ ਨਾਲ ਜਾਂ ਸੈਨੇਟਾਈਜ਼ਰ ਨਾਲ ਸਾਫ ਜ਼ਰੂਰ ਕਰਨ। ਐਸ.ਐਸ.ਪੀ ਨੇ ਪੁਲਿਸ ਮੁਲਾਜਮਾਂ ਨੂੰ ਕਿਹਾ ਕਿ ਪਬਲਿਕ ਥਾਵਾਂ ਨੂੰ ਬਿਨਾਂ ਜਰੂਰਤ ਤੋਂ ਨਾ ਛੂਹੋ ਅਤੇ ਘਰ ਦਾ ਸਮਾਨ ਖ੍ਰੀਦ ਕਰਦੇ ਸਮੇਂ ਸਾਵਧਾਨੀਆਂ ਜ਼ਰੂਰ ਵਰਤੋਂ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੁਲਿਸ ਮੁਲਾਜ਼ਮ ਨੂੰ ਕੋਈ ਖੰਗ, ਜੁਕਾਮ ਜਾਂ ਬੁਖਾਰ ਹੋਵੇ ਉਹ ਤੁਰੰਤ ਆਪਣਾ ਚੈਕ ਅੱਪ ਨਜਦੀਕ ਦੇ ਹਸਪਤਾਲ ਵਿੱਚ ਕਰਵਾਉਣ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜਮਾਂ ਨੂੰ ਹਦਾਇਤ ਕੀਤੀ ਹੈ ਕਿ ਦੋ ਪਹੀਆ ਵਾਹਣ ਚਲਾਉਣ ਲੱਗਿਆ ਹੈਲਮਟ ਦੀ ਵਰਤੋਂ ਕਰੋ ਅਤੇ ਚਾਰ ਪਹੀਆ ਵਾਹਣ ਚਲਾਉਣ ਲੱਗਿਆ ਸੀਟ ਬੈਲਟ ਦੀ ਵਰਤੋਂ ਜਰੂਰ ਕਰੋ । ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁਲਿਸ ਮੁਲਾਜਮ ਹਦਾਇਤਾਂ ਦੀ ਪਾਲਣਾ ਨਹੀ ਕਰੇਗਾ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆ ਵਰਤੋਂ, ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਜਾਦੇ ਸਮੇਂ ਮਾਸਕ ਲਗਾਉ, ਆਪਸੀ ਦੂਰੀ ਬਣਾ ਕੇ ਰੱਖੋ, ਭੀੜ ਵਾਲੀਆ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰੋ ਅਤੇ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖੋ ਤੰਦਰੁਸਤ ਰਹੋ। ਉਹਨਾਂ ਕਿਹਾ ਕਿ ਜੇਕਰ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੰੁਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਵਟਸ ਐਪ ਰਾਂਹੀ ਜਾ ਫੋਨ ਕਾਲ ਕਰਕੇ ਦੇ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।