ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ‘ਤੇ ਚਿੱਤਰ ਕਲਾ ਮੁਕਾਬਲੇ ਕਰਵਾਏ ਜਾਣਗੇ: ਡਾ. ਬਾਲੀ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ) ਡਾ: ਅੰਬੇਦਕਰ ਮਿਸ਼ਨ ਸੁਸਾਇਟੀ ਤੇ ਐਜੂਕੇਸ਼ਨ ਟਰੱਸਟ ਵਲੋਂ ਸੀ੍ ਗੁਰੂ ਰਵਿਦਾਸ ਜੀ ਦੇ 644 ਵੇਂ ਜਗਤ ਆਗਮਨ ਤੇ ਧਾਰਮਿਕ ਅਸਥਾਨ ਸੀ੍ ਚਰਨ ਛੋਹ ਗੰਗਾ ਵਿਖੇ ਚਿੱਤਰਕਲਾ ਮੁਕਾਬਲੇ ਕਰਵਾਏ ਜਾ ਰਹੇ ਹਨ। ਟਰੱਸਟ ਦੇ ਪ੍ਧਾਨ ਡਾ: ਰਮੇਸ਼ ਕੁਮਾਰ ਬਾਲੀ ਨੇ ਕਿਹਾ ਇਸ ਮੁਕਾਬਲੇ ਵਿੱਚ ਦੋ ਭਾਗ ਹੋਣਗੇ ਪਹਿਲੇ ਭਾਗ ਵਿੱਚ 5,6,7,8 ਵੀਂ ਕਲਾਸ ਦੇ ਵਿਦਿਆਰਥੀ ਭਾਗ ਲੈਣਗੇ ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦੀ ਇਨਾਮ 500,300,100 ਰੁਪਏ ਦਿੱਤੇ ਜਾਣਗੇ। ਦੂਜੇ ਭਾਗ ਵਿੱਚ 9,10,11,12 ਵੀਂ ਕਲਾਸ ਦੇ ਵਿਦਿਆਰਥੀਆਂ ਨੂੰ1000, 600,200 ਰੁਪਏ ਦਿੱਤੇ ਜਾਣਗੇ। ਸੁਸਾਇਟੀ ਦੇ ਪ੍ਧਾਨ ਡਾ: ਰਮੇਸ਼ ਬਾਲੀ ਨੇ ਕਿਹਾ ਮੁਕਾਬਲੇ 27 ਫਰਵਰੀ ਨੂੰ ਸਵੇਰੇ 10 ਵਜੇ ਸੁਰੂ ਕੀਤੇ ਜਾਣਗੇ। ਇਨਾਮਾਂ ਦੀ ਵੰਡ 1 ਵਜੇ ਦੁਪਿਹਰ ਆਲ ਇੰਡਿਆ ਮੈਡੀਕਲ ਪੈ੍ਕਟੀਸ਼ਨਰਜ਼ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ: ਠਾਕੁਜੀਤ ਸਿੰਘ ਮੁਹਾਲੀ, ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ,ਫ਼ੈਡਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਡਾ: ਜਗਦੀਸ਼ ਲਾਂਡਰਾਂ, ਜ਼ਿਲ੍ਹਾ ਚੇਅਰਮੈਨ ਡਾ ਕੁਲਬੀਰ ਸਿੰਘ, ਜ਼ਿਲ੍ਹਾ ਸਕੱਤਰ ਡਾ ਰਾਜ ਕੁਮਾਰ, ਸਮਾਜ ਸੇਵੀ ਡਾ ਵਿਜੈ ਚੌਧਰੀ ਆਦਿਦੀ ਹਾਜ਼ਰੀ ਵਿੱਚ ਦਿੱਤੇ ਜਾਣਗੇ।
Powered by Blogger.