ਮਾਰਕੀਟ ਕਮੇਟੀ ਮਹਿਲ ਕਲਾਂ ਵਿਖੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਰਖਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਮਾਰਕੀਟ ਕਮੇਟੀ ਮਹਿਲ ਕਲਾਂ ਵਿਖੇ ਕਮੇਟੀ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ ਪੰਡੋਰੀ ਅਤੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ਦੀ ਅਗਵਾਈ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਸਾਲਾਨਾ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਤੇ ਭਾਈ ਜਗਸੀਰ ਸਿੰਘ ਮਹਿਲ ਕਲਾਂ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਦਿਆਂ ਸੰਗਤ ਨੂੰ ਗੁਰ ਸਬਦ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਕਾਰਜ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਦੇਸ਼ ਅੰਦਰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਲਿਆਂਦੇ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਵਿਖੇ ਲੜੇ ਜਾ ਰਹੇ ਅੰਦੋਲਨ ਵਿੱਚ ਸਾਨੂੰ ਹਰ ਵਰਗ ਦੇ ਲੋਕਾਂ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ ਆਉਣ ਦੀ ਅਪੀਲ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਅਤੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸਾਨੂੰ ਆਪਣੇ ਕਾਰਜ ਆਰੰਭ ਕਰਨੇ ਚਾਹੀਦੇ ਹਨ ਕਿਉਂਕਿ ਸਰਬੱਤ ਦੇ ਭਲੇ ਲਈ ਅਜਿਹੇ ਸਮਾਗਮ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਬਰਨਾਲਾ ਨੇ ਪ੍ਰਬੰਧਕਾਂ ਵੱਲੋਂ ਕਰਵੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੇ ਓਟ ਆਸਰੇ ਨਾਲ ਕਾਰਜ ਸ਼ੁਰੂ ਕਰਨ ਵਿੱਚ ਹਮੇਸ਼ਾ ਤਰੱਕੀ ਮਿਲਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਕਾਰਜ ਸਾਂਝੇ ਤੌਰ ਤੇ ਕਰਨ ਲਈ ਅੱਗੇ ਆਉਣਾ ਚਾਹੀਦਾ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਮਨਪ੍ਰੀਤ ਸਿੰਘ ਮਲੇਰਕੋਟਲਾ ਅਤੇ ਸੁਪਰਵਾਈਜ਼ਰ ਰਾਜਿੰਦਰ ਸਿੰਘ ਗੋਗੀ ਛੀਨੀਵਾਲ ਨੇ ਸਮੂਹ ਸਟਾਫ ਅਤੇ ਇਲਾਕੇ ਭਰ ਵਿੱਚੋਂ ਮੋਹਤਬਾਰ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਸੀਨੀਅਰ ਕਾਂਗਰਸੀ ਮਹਿਲਾਂ ਆਗੂ ਸੁਦੇਸ਼ ਜੋਸੀ, ਬਲਾਕ ਕਾਂਗਰਸ ਦੇ ਪ੍ਰਧਾਨ ਤੇਜਪਾਲ ਸੱਦੋਵਾਲ, ਸਰਪੰਚ ਤਜਿੰਦਰ ਸਿੰਘ ਨਰਾਇਣਗੜ੍ਹ ਸੋਹੀਆ, ਸੰਮਤੀ ਦੇ ਡਿਪਟੀ ਚੇਅਰਮੈਨ ਬੱਗਾ ਮਹਿਲ ਕਲਾਂ, ਬਲਦੇਵ ਸਿੰਘ ਗਾਗੇਵਾਲ, ਗਿਆਨ ਸਿੰਘ ਉੱਪਲ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਜਥੇਦਾਰ ਗੁਰਮੇਲ ਸਿੰਘ ਛੀਨੀਵਾਲ, ਕਲਾਂ ਸੁਸਾਇਟੀ ਦੇ ਪ੍ਰਧਾਨ ਬਲਵੰਤ ਸਿੰਘ ਢਿਲੋਂ ਛੀਨੀਵਾਲ ਕਲਾਂ, ਪੰਚ ਪਰਮਜੀਤ ਕੌਰ ਕੁਰੜ, ਸੁਖਮਿੰਦਰ ਸਿੰਘ ਧੂਰਕੋਟ, ਮਨਜਿੰਦਰ ਸਿੰਘ ਠੁੱਲੀਵਾਲ, ਟਿੱਕਾ ਸਿੰਘ ਮਹਿਲ ਕਲਾਂ ,ਜਸਵੰਤ ਸਿੰਘ ਮਾਂਗੇਵਾਲ, ਸੁਸ਼ੀਲ ਕੁਮਾਰ ਬਾਂਸਲ , ਬਰਨਾਲਾ ਸਿਹਤ ਵਿਭਾਗ ਦੇ ਬੀ ਈ ਕੁਲਜੀਤ ਸਿੰਘ ਵਜੀਦਕੇ, ਚਮਕੌਰ ਸਿੰਘ ਗੰਡੇਵਾਲ, ਬੰਤ ਸਿੰਘ ਕੁਤਬਾ, ਸਾਬਕਾ ਸਰਪੰਚ ਕਾਕਾ ਸਿੰਘ ਕੁਰੜ ,ਮਨਰੇਗਾ ਏਪੀਓ ਗਗਨਦੀਪ ਸਿੰਘ, ਰਾਮ ਸਿੰਘ, ਬੂਟਾ ਸਿੰਘ ,ਬਲਾਕ ਮਹਿਲ ਕਲਾਂ ਦੇ ਸੁਪਰਡੈਂਟ ਗੁਰਚੇਤ ਸਿੰਘ ਸਹਿਜੜਾ ਸਰਪੰਚ ਬਲੌਰ ਸਿੰਘ ਕੁਲਦੀਪ ਸਿੰਘ ਕਾਲਾ ,ਮਨੈਜਰ ਮਨਦੀਪ ਸਿੰਘ ਜਥੇਦਾਰ ਹਰੀ ਸਿੰਘ ਮਹਿਲ ਕਲਾਂ, ਆੜਤੀਆਂ ਧਨਪਤ ਰਾਏ,ਸੰਦੀਪ ਕੁਮਾਰ ਰਿੰਕੂ, ਮਹਿੰਦਰ ਸਿੰਘ ਅਰੋੜਾ, ਦਲਜੀਤ ਸਿੰਘ ਮਾਨ ਗਹਿਲ, ਪੱਪੂ ਸੁਨਿਆਰ, ਜਗਦੀਸ਼ ਸਿੰਘ ਪੰਨੂੰ, ਜਗਜੀਤ ਸਿੰਘ ਜੱਗਾ ਛੀਨੀਵਾਲ, ਮਹਿੰਦਰ ਸਿੰਘ ਢੀਂਡਸਾ, ਰਜਿੰਦਰਪਾਲ ਸਿੰਘ ਬਿੱਟੂ ਚੀਮਾਂ, ਗੁਰਦੀਪ ਸਿੰਘ ਟਿਵਾਣਾ, ਫੌਜੀ ਸਰਬਜੀਤ ਸਿੰਘ, ਤੋ ਇਲਾਵਾ ਵੱਡੀ ਗਿਣਤੀ ਵਿੱਚ ਸਮੂਹ ਸਟਾਫ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
Powered by Blogger.