100 ਦਿਨ ਬਾਅਦ ਦਿੱਲੀ ਦੇ ਟਿੱਕਰੀ ਬਾਰਡਰ ਤੋਂ ਵਾਪਸ ਪਿੰਡ ਪਰਤੇ ਬੀਕੇਯੂ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਦਾ ਕੀਤਾ ਸਵਾਗਤ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਪਿੰਡ ਛੀਨੀਵਾਲ ਕਲਾਂ ਵਿਖੇ ਕੀਤੀ ਗਈ। ਜਿਸ ਵਿੱਚ ਜਿਲ੍ਹਾ ਬਰਨਾਲਾ ਦੀਆਂ ਵੱਖ ਵੱਖ ਪਿੰਡਾਂ ਦੀਆਂ ਇਕਾਈਆਂ ਦੇ ਆਗੂਆਂ ਵੱਲੋਂ ਵੱਡੀ ਸਮੂਲੀਅਤ ਕੀਤੀ ਗਈ। ਮੀਟਿੰਗ ਚ ਦਿੱਲੀ ਦੇ ਟਿੱਕਰੀ ਬਾਰਡਰ ਤੋਂ ਕਿਸਾਨੀ ਪੱਕੇ ਮੋਰਚੇ ਚ 100 ਦਿਨ ਪੂਰੇ ਹੋਣ ਤੋਂ ਬਾਅਦ ਪਿੰਡ ਪਰਤੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਦਾ ਵੱਖ ਵੱਖ ਕਿਸਾਨ ਜਥੇਬੰਦੀਆਂ ਬੀਕੇਯੂ (ਰਾਜੇਵਾਲ),ਬੀਕੇਯੂ (ਸਿੱਧੂਪੁਰ),ਮਜਦੂਰ ਜਥੇਬੰਦੀਆਂ ,ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਯੂਥ ਕਲੱਬਾਂ, ਗ੍ਰਾਮ ਪੰਚਾਇਤਾਂ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ 26 ਨਵੰਬਰ ਤੋਂ ਸਰਕਾਰ ਵੱਲੋਂ ਲਗਾਏ ਬੈਰੀਕੇਡ ਤੋੜਨ ਤੋਂ ਲੈ ਕੇ ਪਿੰਡ ਪਰਤਣ ਤੱਕ ਦੇ ਤਜਰਬੇ ਨੂੰ ਸਾਝਾਂ ਕੀਤਾ। ਉਨ੍ਹਾਂ ਕਿਹਾ ਕਿ ਹਰ ਹੀਲੇ ਜਿਥੇ ਆਪਣੇ ਜਿਲ੍ਹੇ ਚ ਸਾਝੇ ਕਿਸਾਨ ਮੋਰਚੇ ਤਹਿਤ 31 ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਿਹਾ ਹੈ, ਉਥੇ ਦਿੱਲੀ ਵਿਖੇ ਟਿੱਕਰੀ ਬਾਰਡਰ ਤੇ ਲੱਗੇ ਪੱਕੇ ਕਿਸਾਨੀ ਮੋਰਚੇ ਚ ਗਿਣਤੀ ਨੂੰ ਹੋਰ ਵਧਾਉਣ ਦੀ ਪਿੰਡ ਪਿੰਡ ਮੀਟਿੰਗਾਂ ਕਰਨ ਦੀ ਅਪੀਲ ਕੀਤੀ ਤਾਂ ਜੋ ਆਗਾਮੀ ਕਣਕ ਦੇ ਸੀਜਨ ਦੌਰਾਨ ਦਿੱਲੀ ਦੇ ਬਾਰਡਰਾਂ ਤੇ ਕਿਸਾਨ-ਮਜਦੂਰਾਂ ਦੀ ਗਿਣਤੀ ਵਿੱਚ ਕੋਈ ਘਾਟ ਨਾ ਆਵੇ। ਸੀਰਾ ਛੀਨੀਵਾਲ ਨੇ ਕਿਹਾ ਕਿ ਮੈ ਆਪਣੇ ਪੰਜਾਬ ਚ ਇੱਕ ਹਫਤੇ ਦੌਰਾਨ ਸਮੁੱਚੇ ਜਿਲ੍ਹੇ ਵਿੱਚ ਵੱਡੀਆਂ ਕਿਸਾਨ ਮੀਟਿੰਗਾਂ ਆਯੋਜਿਤ ਕਰ ਲੋਕਾਂ ਨੂੰ ਦਿੱਲੀ ਵਿਖੇ ਜਾਣ ਲਈ ਪ੍ਰੇਰਿਤ ਕਰਾਗਾਂ। ਇਸ ਮੌਕੇ ਫਿਲਮੀ ਆਦਾਕਾਰ ਭਾਨਾ ਸਿੱਧੂ (ਕੋਟਦੂਨਾਂ),ਮਿੰਟੂ ਜੱਟ ਉਰਫ ਭਾਨਾ ਭਗੌੜਾ, ਤਨੋਜ ਟਿੱਬਾ(ਬੀਬੋ ਭੂਆ) ,ਸਰਪੰਚ ਸਿੰਕਦਰ ਸਿੰਘ ਨਿੰਮ ਵਾਲਾ ਮੌੜ, ਡਾ ਜਰਨੈਲ ਸਿੰਘ ਗਿੱਲ ਸਹੌਰ,ਮਜਦੂਰ ਆਗੂ ਏਕਮ ਸਿੰਘ ਛੀਨੀਵਾਲ ਕਲਾਂ, ਗੁਰਧਿਆਨ ਸਿੰਘ ਸਹਿਜੜਾ, ਸਿੱਧੂਪੁਰ ਦੇ ਕਰਨੈਲ ਸਿੰਘ ਸਹਿਜੜਾ, ਭਾਕਿਯੂ (ਰਾਜੇਵਾਲ) ਦੇ ਸਾਧੂ ਸਿੰਘ ਛੀਨੀਵਾਲ ਕਲਾਂ,ਸਿੰਗਾਰਾ ਸਿੰਘ ਛੀਨੀਵਾਲ,ਹਰਪ੍ਰੀਤ ਸਿੰਘ ਛੀਨੀਵਾਲ ਨੇ ਕਿਹਾ ਕਿ ਕਿਸਾਨ, ਮਜਦੂਰ ਏਕਤਾ ਬਣਾਈ ਰੱਖਣ ਤੇ ਮੋਦੀ ਸਰਕਾਰ ਦੀਆਂ ਕਿਸਾਨੀ ਸੰਘਰਸ਼ ਨੂੰ ਤਾਰੋਪੀੜ ਕਰਨ ਦੀਆਂ ਸਾਜਿਸ਼ਾਂ ਤੋਂ ਬਚਣ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਕਿਸਾਨੀ ਸੰਘਰਸ਼ ਲਈ ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ,ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਆਵਾਜ਼ ਉਠਾਉਣ ਅਤੇ ਯੂ ਐਨ ਓ ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਪੱਤਰ ਭੇਜਣ ਤੇ ਸਵਾਗਤ ਕੀਤਾ। ਅਖੀਰ ਵਿੱਚ ਜਗਸੀਰ ਸਿੰਘ ਸੀਰਾ ਨੇ ਲੋਕਾਂ ਨੂੰ ਵਿਸਵਾਸ਼ ਦਿਵਾਉਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਤੇ ਉਨ੍ਹਾਂ ਦੇ ਆਗੂਆਂ ਤੇ ਪ੍ਰਗਟਾਏ ਵਿਸਵਾਸ਼ ਨੂੰ ਕਦੇ ਠੇਸ ਨਹੀ ਪੁੱਜਣ ਦੇਣਗੇ ਅਤੇ ਇਹ ਸੰਘਰਸ਼ ਜਿੱਤਣ ਤੱਕ ਚੈਨ ਨਾਲ ਨਹੀ ਬੈਠਣਗੇ ਅਤੇ ਜਿੱਤ ਕੇ ਆਉਣਗੇ। ਇਸ ਮੌਕੇ ਸਟੇਜ ਦੀ ਕਾਰਵਾਈ ਬੀਕੇਯੂ ਕਾਦੀਆਂ ਯੂਥ ਦੇ ਆਗੂ ਹਰਦੇਵ ਸਿੰਘ ਨੇ ਸੁਚੱਜੇ ਢੰਗ ਨਾਲ ਨਿਭਾਈ।ਇਸ ਸਮੇਂ ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਢਿੱਲੋਂ, ਸਰਪੰਚ ਸਿਮਲਜੀਤ ਕੌਰ, ਪੰਚ ਗੋਰਾ ਸਿੰਘ, ਨੰਬਰਦਾਰ ਅਵਤਾਰ ਸਿੰਘ, ਮੁਲਾਜ਼ਮ ਆਗੂ ਰਜਿੰਦਰ ਸਿੰਘ ਗੋਗੀ, ਇਕਾਈ ਪ੍ਰਧਾਨ ਜਸਵਿੰਦਰ ਸਿੰਘ ,ਪ੍ਰਧਾਨ ਜਸਵਿੰਦਰ ਸਿੰਘ, ਜਗਜੀਤ ਸਿੰਘ ਜੱਗਾ ਛੀਨੀਵਾਲ, ਗਗਨਦੀਪ ਸਿੰਘ ਬਾਜਵਾ ਸਹਿਜੜਾ,ਸਤਨਾਮ ਸਿੰਘ ਸੱਤਾ ਧਨੇਰ, ਮਿੱਤਰਪਾਲ ਸਿੰਘ ਗਾਗੇਵਾਲ, ਅ੍ਮਿਤ ਸਿੰਘ ਗਾਗੇਵਾਲ, ਨਾਇਬ ਸਿੰਘ ਪੱਖੋਕੇ, ਜਗਮੋਹਣ ਸਾਹ ਰਾਏਸਰ, ਰੁਪਿੰਦਰ ਸਿੰਘ ਘਟੌੜਾ, ਮੱਘਰ ਸਿੰਘ ਸਹਿਜੜਾ, ਛਿੰਦਾ ਸਿੰਘ ਵਜੀਦਕੇ, ਗਾਇਕ ਸੁਖਵਿੰਦਰ ਖਾਨ ਮੂੰਮ,ਬਲਵਿੰਦਰ ਸਿੰਘ ਦੁੱਗਲ ਬਖਤਗੜ੍ਹ, ਜਗਰਾਜ ਸਿੰਘ ਕੈਰੇ, ਗੁਰਤੇਜ ਸਿੰਘ ਚੱਕੀ ਵਾਲੇ, ਸਮਸੇਰ ਸਿੰਘ ਹੁੰਦਲ, ਹਰਪ੍ਰੀਤ ਸਿੰਘ ਵਿੱਕੀ, ਮੋਹਨ ਸਿੰਘ ਰਾਏਸਰ, ਪ੍ਰਧਾਨ ਦਲਵੀਰ ਸਿੰਘ ਚੰਨਣਵਾਲ, ਹਰਭਜਨ ਸਿੰਘ ਕਲਾਲਾ, ਗੁਰਜੰਟ ਸਿੰਘ, ਜਗਰਾਜ ਸਿੰਘ ਛੀਨੀਵਾਲ, ਦਰਬਾਰ ਸਿੰਘ , ਸਰਬਜੀਤ ਸਿੰਘ ਸੰਭੂ ਮਹਿਲ ਕਲਾਂ, ਗੁਰਪ੍ਰੀਤ ਸਿੰਘ ਗੋਰਾ ਵਾਜੇਕਾ, ਡਾ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਮਹਿਲ ਕਲਾਂ, ਬੀਕੇਯੂ ਰਾਜੇਵਾਲ ਦੇ ਸੁਖਮੰਦਰ ਸਿੰਘ, ਸਾਧੂ ਸਿੰਘ ਨਾਗਰ ਕੇ, ਨੰ ਲਾਭ ਸਿੰਘ ਛੀਨੀਵਾਲ, ਸਰਬਜੀਤ ਸਿੰਘ, ਮਨਜੀਤ ਸਿੰਘ, ਬਿੰਦਰ ਸਿੰਘ ਸੁਖੀਏ ਕਾ, ਕੌਰ ਸਿੰਘ, ਗੁਰਮੀਤ ਸਿੰਘ , ਮਨਜੀਤ ਸਿੰਘ ਸਹਿਜੜਾ,ਸਾਬਕਾ ਸਰਪੰਚ ਨਿਰਮਲ ਸਿੰਘ ਨਿੰੰਮਾ ਛੀਨੀਵਾਲ ਸਮੇਤ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜਰ ਸਨ।
Powered by Blogger.